ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਵੀਰ ਭੈਣ ਬੱਚਾ ਬੱਚੀ 10+2 ਕਰਕੇ ਆਇਆ ਹੋਵੇ ਤੇ ਇੱਥੇ ਕੈਨੇਡਾ ਵਿੱਚ ਦੋ ਸਾਲ ਦਾ ਕੋਰਸ ਕਰਕੇ ਤਿੰਨ ਸਾਲ ਦੇ ਵਰਕ ਪਰਮਿੱਟ ਤੇ ਹੋਵੇ ਤੇ ਇੱਕ ਸਾਲ ਦਾ ਉਸੇ ਦੀ ਫੀਲਡ ਦਾ ਐਕਪੀਰੀਐਂਸ ਹੋਵੇ ਤੇ ਆਈਲੈਟਸ ਦੇ 8,7,7,7 ਬੈਂਡ ਵੀ ਹੋਣ ਤਾਂ ਉਸਦੇ 425 ਪਵਾਇੰਟ ਬਣਦੇ ਹਨ ਜਦਕਿ ਕੱਟ ਆਫ 535 ਤੋਂ ਉੱਪਰ ਚੱਲ ਰਿਹਾ ਹੈ ।
ਪਰਵੈਸ ਮੂਵ ਕਰਨ ਬਾਰੇ ਵੀ ਤੁਸੀਂ ਇਕੱਲੇ ਨਹੀਂ ਸੋਚ ਰਹੇ ਹੋਰ ਵੀ ਬਹੁਤ ਸਾਰੇ ਲੋਕ ਵੀ ਏਨੇਂ ਕੁ ਪੁਆਇੰਟ ਹਾਸਿਲ ਕਰੀ ਬੈਠੇ ਹੋਣਗੇ ਤੇ ਇਹ ਵੀ ਪੱਕਾ ਹੈ ਕਿ 8,7,7,7 ਬੈਂਡ ਵੀ ਬਹੁਤ ਮੁਸ਼ਕਿਲ ਨਾਲ ਆਉਂਦੇ ਹਨ ।ਤੇ ਫਿਰ ਇਹਨਾਂ ਪਰਵੈਸਿਸ ਦੀ ਆਬਾਦੀ ਘੱਟ ਹੋਣ ਕਰਕੇ ਇਹਨਾਂ ਕੋਲ PNP ਵੀ ਆਬਾਦੀ ਦੇ ਹਿਸਾਬ ਨਾਲ ਵੰਡੀ ਜਾਂਦੀ ਹੈ ,ਜਾਂ ਇੰਝ ਕਹਿਲੋ ਕੰਮਾਂ ਕਾਰਾਂ ਦੀ ਘਾਟ ਹੈ ,ਹਾਂ ਕੁਝ ਵਿਸ਼ੇਸ਼ ਰਿਆਇਤਾਂ ਜਰੂਰ ਹਨ।ਤੇ ਇਹ ਵੀ ਪੱਕਾ ਹੈ ਸਾਡੇ ਲੋਕ ਜਦੋਂ ਕਿਸੇ ਪਾਸੇ ਵੱਲ ਧਿਆਨ ਕਰਦੇ ਹਨ ਤਾਂ ਸਭ ਇੱਕ ਪਾਸੇ ਹੀ ਉਲਰ ਜਾਂਦੇ ਹਨ । ਅੱਜਕਲ੍ਹ ਰਿਮੋਟ ਪਰਵੈਸਿਸ ਵਿੱਚ ਵੀ ਰਿਕਰੂਟਰ ਦੇ ਥਰੂ ਹੀ LMIA ਦਾ ਕੰਮ ਹੁੰਦਾ ਹੈ ,ਜੋ ਕਿ ਸਰਕਾਰ ਨੇੜ ਭਵਿੱਖ ਵਿੱਚ ਕਿਸੇ ਹੋਰ ਬਦਲ ਜਾਂ ਸ਼ਰਤਾਂ ਨਾਲ ਬੰਦ ਕਰਨ ਜਾ ਰਹੀ ਹੈ । ਸੋ ਕੋਰਸ ਅਤੇ ਕਿੱਤਾ ਚੁਨਣ ਵੇਲੇ ਹੀ ਮਾਰਕੀਟ ਅਨੈਲਸੇਸ ਕਰਨਾ ਠੀਕ ਰਹੇਗਾ ।
ਆਮ ਹਾਲਤਾਂ ਵਿੱਚ ਵਰਕ ਪਰਮਿੱਟ ਤਿੰਨ ਸਾਲ ਤੋਂ ਵੱਧ ਨਹੀਂ ਐਕਸਟੈਂਡ ਹੋਣਾ । ਹਾਂ LMIA ਜਾਂ PNP ਆਪਸ਼ਨ ਬਚਦੇ ਹਨ ਜੀ । ਬਾਕੀ ਕਿਸੇ ਮਾਹਰ ਨਾਲ ਗੱਲਬਾਤ ਕਰਕੇ ਵੇਖ ਲਵੋ ਜੀ ਜਾਂ CIC.GC.CA ਤੇ ਸਰਚ ਮਾਰ ਲਵੋ । ਕੁਲ ਮਿਲਾਕੇ ਹੁਣ ਪੱਕੇ ਹੋਣਾ ਥੋੜਾ ਮੁਸ਼ਕਿਲ ਹੋ ਜਾਣਾ ਹੈ, ਉਹਨਾਂ ਲੋਕਾਂ ਲਈ ਜਿੰਨਾਂ ਕੋਲ ਕੋਈ ਖਾਸ ਮੁਹਾਰਤ ਨਹੀਂ ਹੈ । ਹਾਂ ਕਿੱਤਾ ਮੁਖੀ ਸ਼੍ਰੇਣੀਆਂ ਵਿੱਚ ਵੀ ਹੁਣ ਸੌਖਾ ਨਹੀਂ ਉਹਨਾਂ ਦੇ ਡਰਾਅ ਵੀ 400-450 ਤੇ ਚੱਲ ਰਹੇ ਹਨ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਉੱਪਰ ਵੀ ਜਾ ਸਕਦੇ ਹਨ।
ਲੇਖਕ ਅਵਤਾਰ ਧਾਲੀਵਾਲ ਕੈਨੇਡਾ