ਭਾਰਤ ਨੇ ਪਹਿਲੀ ਵਾਰ ਏਸ਼ੀਅਨ ਗੇਮਸ ਵਿਚ 100 ਮੈਡਲ ਦਾ ਅੰਕੜਾ ਛੂਹ ਲਿਆ ਹੈ। ਭਾਰਤੀ ਮਹਿਲਾ ਕਬੱਡੀ ਟੀਮ ਨੇ ਗੋਲਡ ਮੈਡਲ ਜਿੱਤ ਕੇ ਭਾਰਤ ਨੂੰ ਗੇਮਸ ਦਾ 100ਵਾਂ ਤਮਗਾ ਦਿਵਾਇਆ। ਅੱਜ ਭਾਰਤੀ ਖਿਡਾਰੀ ਹੁਣ ਤੱਕ 5 ਮੈਡਲ ਜਿੱਤ ਚੁੱਕੇ ਹਨ।ਇਸ ਵਿਚ 3 ਗੋਲਡ, ਇਕ ਸਿਲਵਰ ਤੇ ਇਕ ਕਾਂਸੇ ਦਾ ਤਮਗਾ ਹੈ।

ਇਸ ਤੋਂ ਪਹਿਲਾਂ 2018 ਵਿਚ ਸਭ ਤੋਂ ਵੱਧ 70 ਮੈਡਲ ਮਿਲੇ ਸਨ। ਸ਼ੁੱਕਰਵਾਰ ਨੂੰ ਭਾਰਤ ਨੇ 9 ਮੈਡਲ ਜਿੱਤੇ। ਪੁਰਸ਼ ਹਾਕੀ ਟੀਮ ਨੇ ਗੋਲਡ ਜਿੱਤਿਆ।ਇਸ ਤੋਂ ਇਲਾਵਾ ਤੀਰਅੰਦਾਜ਼ੀ ਵਿਚ ਇਕ ਸਿਲਵਰ ਤੇ ਇਕ ਕਾਂਸੇ ਦਾ ਤਮਗਾ ਮਿਲਿਆ। ਬ੍ਰਿਜ ਵਿਚ ਪੁਰਸ਼ਟੀਮ ਨੇ ਸਿਲਵਰ ਤਾਂ ਸੇਪਕਟਕਰਾ ਵਿਚ ਮਹਿਲਾ ਟੀਮ ਨੇ ਕਾਂਸੇ ਦਾ ਤਮਗੇ ‘ਤੇ ਕਬਜ਼ਾ ਕੀਤਾ। ਕੁਸ਼ਤੀ ਵਿਚ 3 ਤਾਂ ਬੈਡਮਿੰਟਨ ਵਿਚ ਇਕ ਕਾਂਸੇ ਦਾ ਤਮਗਾ ਮਿਲਿਆ। ਸ਼ਨੀਵਾਰ ਨੂੰ ਤੀਰਅੰਦਾਜ਼ੀ ਵਿਚ 2 ਗੋਲਡ, ਇਕ ਸਿਲਵਰ ਤੇ ਇਕ ਕਾਂਸੇ ਦਾ ਤਮਗਾ ਮਿਲਿਆ। ਕੰਪਾਊਂਡ ਮਹਿਲਾ ਵਿਚ ਜੋਤੀ ਸੁਰੇਖਾ ਤੇ ਓਜਸ ਨੇ ਗੋਲਡ ਜਿੱਤਿਆ। ਅਭਿਸ਼ੇਕ ਵਰਮਾ ਨੂੰ ਚਾਂਦੀ ਤੇ ਅਦਿਤੀ ਸਵਾਮੀ ਨੂੰ ਕਾਂਸੇ ਦਾ ਤਮਗਾ ਮਿਲਿਆ। ਭਾਰਤ ਨੇ ਹੁਣ ਤੱਕ 25 ਗੋਲਡ, 35 ਚਾਂਦੀ ਤੇ 40 ਕਾਂਸੇ ਦੇ ਤਮਗੇ ਜਿੱਤੇ ਹਨ। ਅੱਜ 3 ਤਮਗੇ ਹੋਰ ਪੱਕੇ ਹਨ। ਕਬੱਡੀ ਵਿਚ ਭਾਰਤੀ ਪੁਰਸ਼ਟੀਮ ਗੋਲਡ ਦੇ ਮੈਚ ਵਿਚ ਈਰਾਨ ਖਿਲਾਫ ਉਤਰੇਗੀ। ਮਹਿਲਾ ਟੀਮ ਨੇ ਗੋਲਡ ‘ਤੇ ਕਬਜ਼ਾ ਕਰ ਲਿਆ ਹੈ। ਪੁਰਸ਼ ਕ੍ਰਿਕਟ ਦੇ ਫਾਈਨਲ ਵਿਚ ਭਾਰਤ ਦਾ ਸਾਹਮਣਾ ਅਫਗਾਨਿਸਤਾਨ ਨਾਲ ਹੋਣਾ ਹੈ। ਭਾਰਤੀ ਟੀਮ ਗੋਲਡ ਮੈਡਲ ਦੀ ਦਾਅਵੇਦਾਰ ਹੈ। ਮਹਿਲਾ ਟੀਮ ਪਹਿਲਾਂ ਹੀ ਗੋਲਡ ‘ਤੇ ਕਬਜ਼ਾ ਕਰ ਚੁੱਕੀ ਹੈ।