ਮੋਗੇ ਦੀ ਇੰਦਰਪ੍ਰੀਤ ਕੌਰ ਦਾ ਦਿਹਾਂਤ ਹੋ ਗਿਆ। 25 ਸਾਲਾ ਇੰਦਰਪ੍ਰੀਤ ਕੌਰ ਸਿੱਧੂ ਨੇ ਤੁਰਕੀ ਵਿੱਚ ਆਊਟਸਟੈਂਡਿੰਗ ਡਿਪਲੋਮੈਟਸ ਐਵਾਰਡ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ।
ਇੰਦਰਪ੍ਰਰੀਤ ਕੌਰ ਨੂੰ ਸਭ ਤੋਂ ਘੱਟ ਉਮਰ 18 ਸਾਲ ਵਿਚ ਸੰਸਾਰ ਪੱਧਰ ‘ਤੇ ਔਰਤਾਂ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲੀ ਪਹਿਲੀ ਭਾਰਤੀ ਲੜਕੀ ਹੋਣ ਦਾ ਮਾਣ ਪ੍ਰਾਪਤ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਿਕ ਇੰਦਰਪ੍ਰੀਤ ਦਾ ਬਲੱਡ ਪ੍ਰੈਸ਼ਰ ਵਧਿਆ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਦੀ ਮੌਤ ਹੋ ਗਈ। ਆਪਣੀ ਹੋਣਹਾਰ ਧੀ ਦੀ ਮੌਤ ਤੋਂ ਬਾਅਦ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੇ ਨਾਲ ਨਾਲ ਸਥਾਨਕ ਵਾਸੀਆਂ ਵਿੱਚ ਵੀ ਸੋਗ ਦੀ ਲਹਿਰ ਹੈ।