ਲੰਡਨ : ਹਾਈਵੇਅ 401 ’ਤੇ ਵਾਪਰੇ ਦਿਲ ਕੰਬਾਊ ਹਾਦਸੇ ਦੌਰਾਨ ਕਈ ਮੌਤਾਂ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਅਤੇ ਜਾਨ ਗਵਾਉਣ ਵਾਲਿਆਂ ਵਿਚ ਟਰੱਕ ਡਰਾਈਵਰ ਸ਼ਾਮਲ ਹੋਣ ਦੀ ਰਿਪੋਰਟ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਮੁਤਾਬਕ ਲੰਡਨ ਦੇ ਦੱਖਣ ਵੱਲ ਸਾਊਥਵੋਲਡ ਕਸਬੇ ਵਿਚ ਮੰਗਲਵਾਰ ਬਾਅਦ ਦੁਪਹਿਰ ਹਾਦਸਾ ਵਾਪਰਿਆ ਜਦੋਂ ਇਕ ਟ੍ਰਾਂਸਪੋਰਟ ਟਰੱਕ ਨੇ ਖੜ੍ਹੀ ਗੱਡੀ ਨੂੰ ਟੱਕਰ ਮਾਰ ਦਿਤੀ ਅਤੇ ਅੱਗ ਲੱਗਣ ਕਰ ਕੇ ਕਈ ਜਣੇ ਜਿਊਂਦੇ ਸੜ ਗਏ।

ਟਰੱਕ ਅਤੇ ਖੜ੍ਹੀ ਗੱਡੀ ਵਿਚ ਟੱਕਰ ਮਗਰੋਂ ਲੱਗੀ ਅੱਗ
ਓ.ਪੀ.ਪੀ. ਦੇ ਸਾਰਜੈਂਟ ਐਡ ਸੈਨਚੁਕ ਨੇ ਦੱਸਿਆ ਕਿ ਹਾਈਵੇਅ 401 ਦੀਆਂ ਪੂਰਬ ਵੱਲ ਜਾ ਰਹੀਆਂ ਲੇਨਜ਼ ਨੂੰ ਕਈ ਘੰਟੇ ਬੰਦ ਰੱਖਣਾ ਪਿਆ ਪਰ ਬਾਅਦ ਵਿਚ ਪਤਾ ਲੱਗਾ ਕਿ ਦੋਹਾਂ ਪਾਸਿਆਂ ਤੋਂ ਆਵਾਜਾਈ ਰੋਕਣੀ ਪਈ। ਰਾਹਗੀਰਾਂ ਨੂੰ ਅਪੀਲ ਕੀਤੀ ਗਈ ਕਿ ਆਇਓਨਾ ਰੋਡ ਅਤੇ ਕਰਨਲ ਟੈਲਬੋਟ ਰੋਡ ਦਰਮਿਆਨ ਹਾਈਵੇਅ ਬੰਦ ਹੈ ਅਤੇ ਇਹ ਸਿਲਸਿਲਾ 10 ਘੰਟੇ ਤੱਕ ਜਾਰੀ ਰਹਿ ਸਕਦਾ ਹੈ।