ਟੋਰਾਂਟੋ (ਧਾਲੀਵਾਲ ,ਸੇਖਾ ) : ਹੌਡਾ ਮੋਟਰਜ ਕਾਰਪੋਰੇਸ਼ਨ ਵੱਲੋਂ ਐਲਿਸਟਨ ਓਨਟਾਰੀਓ ਕਨੇਡਾ ਵਿੱਚ 15 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਨਾਲ ਚਾਰ EV ਪਲਾਂਟ ਲਗਾਉਣ ਜਾ ਰਿਹਾ ਹੈ । ਇਹ ਆਨਾਉਸਮੈਂਟ ਅੱਜ ਐਲਿਸਟਨ ਵਿੱਚ ਕੈਨੇਡਾ ਦੇ ਪ੍ਰਾਇਮ ਮਨਿਸਟਰ ਜਸਟਿਨ ਟਰੂਡੋ ਵੱਲੋਂ ਬੋਲਦਿਆਂ ਕੀਤੀ ਗਈ। ਇਸ ਮੌਕੇ ਓਨਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਵੀ ਹਾਜਰ ਸਨ । ਇਹਨਾਂ ਚਾਰ ਵਿੱਚੋਂ ਇੱਕ ਪਲਾਂਟ 2028 ਤੱਕ ਮੁਕੰਮਲ ਕੰਮ ਕਰਨ ਲੱਗ ਜਾਵੇਗਾ ਜੋ ਕਈ 2.5 ਲੱਖ ਸਲਾਨਾਂ ਕਾਰਾਂ ਦੀ ਪ੍ਰੋਡਕਸ਼ਨ ਕਰੇਗਾ ।
ਇਸ ਇਨਵੈਸਟਮੈਂਟ ਨਾਲ 1000 ਤੋਂ ਵੱਧ ਸਿੱਧੀਆਂ ਤੇ 25000 ਤੋਂ ਵੱਧ ਅਸਿੱਧੀਆਂ ਨੌਕਰੀਆਂ ਪੈਦਾ ਹੋਣਗੀਆਂ ਜਿਸ ਨਾਲ ਇਲਾਕੇ ਵਿੱਚ ਰੀਅਲ ਇਸਟੇਟ, ਟਰਾਂਸਪੋਰਟ ਆਦਿ ਨੂੰ ਹੁੰਗਾਰਾ ਮਿਲੇਗਾ ।