ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਲਾਡਲਾ ਸਪੁੱਤਰ ਪ੍ਰਸਿੱਧ ਲੋਕ ਗਾਇਕ ‘ਧੀਰਾ ਗਿੱਲ’ ਸੰਗੀਤਕ ਖੇਤਰ ਵਿੱਚ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਵੱਲੋਂ ਧੀਰਾ ਗਿੱਲ ਦੀ ਮਾਖਿਉਂ -ਮਿੱਠੀ ਅਵਾਜ਼ ਵਿੱਚ ਗਾਏ ਸਭਿਆਚਾਰਕ ਤੇ ਪਰਿਵਾਰਕ ਗੀਤ ਖਰਚੇ, ਫਰਾਰ,ਗਰੀਬੀ,ਕਾਲੀ ਨਾਗਣੀ ਤੋਂ ਇਲਾਵਾ ਸੈਂਕੜੇ ਗੀਤਾਂ ਨੂੰ ਮਣਾਂ -ਮੂਹੀਂ ਪਿਆਰ ਬਖਸ਼ਿਆ ਗਿਆ। ਸੋਹਣਾਂ -ਸੁਨੱਖਾ ਤੇ ਸਾਊ ਜਿਹੇ ਸੁਭਾਅ ਦਾ ਗੱਭਰੂ ‘ ਧੀਰਾ ਗਿੱਲ ‘ ਆਪਣੀਂ ਸਾਫ-ਸੁਥਰੀ ਗਾਇਕੀ ਕਲਾ ਤੋਂ ਇਲਾਵਾ ਆਪਣੀ ਪਲੇਠੀ ਪੰਜਾਬੀ ਫ਼ਿਲਮ ” ਹਾਏ ਬੀਬੀਏ ਕਿੱਥੇ ਫਸ ਗਏ” ਰਾਂਹੀਂ ਬਤੌਰ ਅਦਾਕਾਰ (ਹੀਰੋ) ਵੱਡੇ ਪਰਦੇ (ਸਿਨੇਮਾਂ ਘਰਾਂ) ਵਿੱਚ ਡੈਬਿਊ ਕਰ ਰਿਹਾ ਹੈ। ਅਦਾਕਾਰ ਤੇ ਗਾਇਕ ‘ਧੀਰਾ ਗਿੱਲ’ ਨੇ ਆਪਣੀ ਪਹਿਲੀ ਫਿਲਮ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ 23 ਅਗੱਸਤ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਹੋ ਰਹੀ ਸਾਡੀ ਕਮੇਡੀ ,ਸੰਗੀਤਕ ਅਤੇ ਡਰਾਮਾਂ ਫ਼ਿਲਮ ਨੂੰ ਪੰਜਾਬੀ ਜ਼ਰੂਰ ਪਸੰਦ ਕਰਨਗੇ। ਉਹਨਾਂ ਕਿਹਾ ਕਿ ਫਿਲਮ ਵਿੱਚ ਬੜੇ ਮੰਝੇ ਹੋਏ ਨਾਮਵਰ ਅਦਾਕਾਰਾਂ ਵੱਲੋਂ ਬਾਖ਼ੂਬੀ ਰੋਲ ਨਿਭਾਏ ਗਏ ਹਨ। ਉਹਨਾਂ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿ ਪ੍ਰਸਿੱਧ ਦੋਗਾਣਾ ਜੋੜੀ ਬਲਕਾਰ ਅਣਖੀਲਾ ਤੇ ਬੀਬੀ ਮਨਜਿੰਦਰ ਗੁਲਸ਼ਨ ਅਤੇ ਨਾਮਵਰ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਦਾ ਗੀਤ “ਲਹਿਰ ਲੱਗੀ ਪੲਈ ” ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵਾਰਤਾਲਾਪ ਦੇ ਅਖੀਰ ਵਿੱਚ ਅਦਾਕਾਰ ‘ਧੀਰਾ ਗਿੱਲ’ ਵੱਲੋਂ ਆਪਣੇ ਚਾਹੁਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ 23 ਅਗੱਸਤ ਨੂੰ ਸਿਨੇਮਾਘਰਾਂ ਵਿੱਚ ਜਾਕੇ ਕੇ ਸਾਡੀ ਫ਼ਿਲਮ ” ਹਾਏ ਬੀਬੀਏ ਕਿੱਥੇ ਫਸ ਗਏ” ਜ਼ਰੂਰ ਵੇਖਣ । ਅੰਤ ਵਿੱਚ ‘ਧੀਰਾ ਗਿੱਲ’ਨੇ ਆਸ ਪ੍ਰਗਟਾਈ ਕਿ ਜਿੱਥੇ ਲੋਕਾਂ ਦੁਆਰਾ ਗਾਇਕ ਵਜੋਂ ਮੈਨੂੰ ਮਣਾਂ ਮੂੰਹੀਂ ਪਿਆਰ ਬਖਸ਼ਿਆ ਗਿਆ ਉੱਥੇ ਹੀ ਲੋਕ ਮੈਨੂੰ ਅਦਾਕਾਰ ਵਜੋਂ ਵੀ ਜ਼ਰੂਰ ਪਸੰਦ ਕਰਨਗੇ।(ਕਰਮਜੀਤ ਸਿੰਘ ਦੌਧਰ)