ਹਰ ਰੋਜ਼ ਕਿਤੇ ਨਾ ਕਿਤੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ। ਹਰ ਵਾਰੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਅਜਿਹਾ ਹੀ ਮਾਮਲਾ ਇਕ ਹੋਰ ਸਾਹਮਣੇ ਆਇਆ ਹੈ। ਜਿਥੇ ਹੁਣ ਟੋਪੀ ‘ਤੇ ‘ਏਕ ਓਂਕਾਰ’ ਬਣਾਇਆ ਹੈ।
ਨਾਮੀਂ ਵੈੱਬਸਾਈਟ ਨਾਇਕਾ ‘ਤੇ 800 ਰੁਪਏ ਵਿਚ ਟੋਪੀਆਂ ਵੇਚੀਆਂ ਜਾ ਰਹੀਆਂ ਹਨ। ਇਸ ਨਾਲ ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਹੈ। ਇਸ ਨਾਲ ਬੇਅਦਬੀ ਹੋ ਰਹੀ ਹੈ, ਕਿਉਂਕਿ ਜਦੋਂ ਵਿਅਕਤੀ ਦੀ ਟੋਪੀ ਪਾਟ ਜਾਂ ਵਿਅਕਤੀ ਦਾ ਟੋਪੀ ਤੋਂ ਮਨ ਉਤਰ ਜਾਵੇਗਾ ਤਾਂ ਉਹ ਇਸ ਨੂੰ ਸੁੱਟ ਦੇਵੇਗਾ। ਇਸ ਨਾਲ ਗੁਰਬਾਣੀ ਦੀ ਬੇਅਦਬੀ ਹੋਵੇਗੀ।