ਓਟਾਵਾ ( ਬਲਜਿੰਦਰ ਸੇਖਾ ) ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਵੇਂ ਸਾਲ ਤੇ ਪਹਿਲਾ ਦੇਸ ਵਾਸੀਆਂ ਦੇ ਨਾਂਅ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਬੀਤੇ ਵਰ੍ਹੇ ‘ਚ ਵਿਸ਼ਵ ਭਰ ‘ਚ ਭੁਗੋਲਿਕ ਅਸਥਿਰਤਾ, ਮਹਿੰਗਾਈ ਦਾ ਦੌਰ ਅਤੇ ਕੁਦਰਤੀ ਕਰੋਪੀਆਂ ਸਮੇਤ ਚੁਣੌਤੀ ਭਰੇ ਸਮੇਂ ਦਾ ਦੇਸ਼ ਵਾਸੀਆਂ ਨੇ ਮਜ਼ਬੂਤ ਇਰਾਦੇ ਨਾਲ ਸਾਹਮਣਾ ਕੀਤਾ ਹੈ । ਉਹਨਾਂ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਨਵੇਂ ਸਾਲ ‘ਚ ਇੱਕ ਕੈਨੇਡੀਅਨ ਵਜੋਂ ਸਾਰੇ ਦੇਸ਼ ਵਾਸੀ ਵਿਭੰਨਤਾਵਾਂ ਨੂੰ ਖਿੜ੍ਹੇ ਮੱਥੇ ਸਵੀਕਾਰਦੇ ਹੋਏ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਵਿਸ਼ਵ ਭਰ ‘ਚ ਵਧੀਆ ਦੇਸ਼ ਮੰਨੇ ਜਾਂਦੇ ਕੈਨੇਡਾ ਨੂੰ ਹੋਰ ਬੁਲੰਦੀਆਂ ‘ਤੇ ਪਹੁੰਚਾਉਣ ਦਾ ਯਤਨ ਕਰਨ।