ਮੈਕਸੀਕੋ (ਜੁਆਰੇਜ਼) : ਫਰਿਜਨੋ ਨਿਵਾਸੀ ਐਥਲੀਟ ਅਕਸਰ ਐਥਲੈਟਿਕਸ ਮੀਟ ਵਿੱਚ ਹਿੱਸਾ ਲੈਕੇ ਸੀਨੀਅਰ ਖੇਡਾਂ ਵਿੱਚ ਪੰਜਾਬੀਅਤ ਦਾ ਝੰਡਾ ਬੁਲੰਦ ਕਰਦਾ ਰਹਿੰਦਾ ਹੈ। ਇਸ ਵਾਰ ਗੁਰਬਖ਼ਸ਼ ਸਿੰਘ ਸਿੱਧੂ ਨੇ ਸਿਉਡਾਡ, ਜੁਆਰੇਜ਼ ਮੈਕਸੀਕੋ ਵਿੱਚ ਉੱਤਰੀ ਮੱਧ ਅਮਰੀਕਾ ਅਤੇ ਕੈਰੇਬੀਅਨ ਦੇਸ਼ਾਂ ਦੀ ਆਊਟਡੋਰ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। 9 ਤੋਂ 12 ਨਵੰਬਰ ਤੱਕ ਚੱਲੀ ਇਸ ਮੀਟਿੰਗ ਵਿੱਚ 31 ਦੇਸ਼ਾਂ ਨੇ ਹਿੱਸਾ ਲਿਆ। ਅਮਰੀਕਾ ਭਰ ਤੋਂ 31 ਅਥਲੀਟਾਂ ਪੁਰਸ਼ ਅਤੇ ਔਰਤਾਂ ਨੇ ਭਾਗ ਲਿਆ। ਸਿੱਧੂ ਨੇ ਫਰਿਜ਼ਨੋ ਤੋਂ ਟੀਮ ਯੂਐਸਏ ਦੀ ਨੁਮਾਇੰਦਗੀ ਵੀ ਕੀਤੀ। ਉਸਨੇ ਹੈਮਰ ਥਰੋਅ ਅਤੇ ਵੇਟ ਥਰੋਅ ਵਿੱਚ ਗੋਲਡ ਮੈਡਲ ਜਿੱਤਿਆ। ਸਿੱਧੂ ਨੇ ਡਿਸਕਸ ਥਰੋਅ ਵਿੱਚ ਵੀ ਚਾਂਦੀ ਦਾ ਤਗਮਾ ਜਿੱਤਿਆ। ਸਿੱਧੂ ਨੇ ਫਰਿਜ਼ਨੋ, ਕੈਲੀਫੋਰਨੀਆ ਤੋਂ ਟੀਮ ਯੂਐਸਏ ਦੀ ਨੁਮਾਇੰਦਗੀ ਕਰਦਿਆਂ ਕੁੱਲ 3 ਤਗਮੇ ਜਿੱਤੇ ਹਨ। ਟੀਮ USA ਨੇ 18 ਸੋਨੇ ਦੇ ਤਗਮੇ, 15 ਚਾਂਦੀ ਦੇ ਤਗਮੇ ਅਤੇ 11 ਕਾਂਸੀ ਦੇ ਤਗਮੇ ਜਿੱਤੇ। ਅਮਰੀਕਾ ਦੀ ਕੁੱਲ ਟੀਮ ਨੇ 44 ਤਗਮੇ ਜਿੱਤੇ।
ਸਿੱਧੂ ਨੇ ਪੱਤਰਕਾਰਾਂ ਨਾਲ ਕਰਦਿੰਆ ਕਿਹਾ ਕਿ ਉਹ 68 ਸਾਲ ਦੀ ਉਮਰ ਵਿੱਚ ਵੀ ਫਿੱਟ ਮਹਿਸੂਸ ਕਰਦੇ ਹਨ, ਅਤੇ ਪਿਛਲੇ ਲੰਮੇ ਸਮੇਂ ਤੋਂ ਫਰਿਜਨੋ ਵਿਖੇ ਰਹਿਕੇ ਸੀਨੀਅਰ ਖੇਡਾਂ ਵਿੱਚ ਲਗਾਤਾਰ ਭਾਗ ਲੈ ਰਹੇ ਹਨ। ਉਹਨਾਂ ਕਿਹਾ ਕਿ ਮੈਨੂੰ ਇਹਨਾਂ ਸਾਰੇ ਮੁਕਾਬਲਿਆਂ ਵਿੱਚ ਫਰਿਜ਼ਨੋ ਦੀ ਨੁਮਾਇੰਦਗੀ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ।