ਕੈਨੇਡਾ ਦੇ ਐਡਮੰਟਨ ਵਿਚ ਇਕ ਸਿੱਖ ਤੇ ਉਸ ਦੇ 11 ਸਾਲ ਦੇ ਬੱਚੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਸ਼ਾਪਿੰਗ ਪਲਾਜਾ ਵਿਚ ਗੈਸ ਸਟੇਸ਼ਨ ਦੇ ਬਾਹਰ ਦਿਨ-ਦਿਹਾੜੇ ਦੋਵਾਂ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਮੁਤਾਬਕ ਦੋਵਾਂ ਨੇ ਹੀ ਮੌਕੇ ‘ਤੇ ਦਮ ਤੋੜ ਦਿੱਤਾ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ। ਹਾਲਾਂਕਿ ਹਸਪਤਾਲ ਵਿਚ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਮਾਰਿਆ ਗਿਆ ਸ਼ਖਸ ਉਪਲ ਬ੍ਰਦਰਸ ਕੀਪਰਸ ਨਾਂ ਦੇ ਗਿਰੋਹ ਦਾ ਮੈਂਬਰ ਸੀ। ਹਮਲਾਵਰ ਉਸਦੇ ਵਿਰੋਧੀ ਗੈਂਗ ਤੋਂ ਸਨ। ਮਰਨ ਵਾਲੇ ਦਾ ਨਾਂ ਹਰਪ੍ਰੀਤ ਸਿੰਘ ਉਪਲ ਦੱਸਿਾ ਗਿਆ ਹੈ। 2021 ਵਿਚ ਉਪਲ ‘ਤੇ ਹਮਲਾ ਹੋਇਆ ਸੀ ਪਰ ਉਹ ਬਚ ਨਿਕਲਿਆ ਸੀ। ਪਿਜ਼ਾ ਦੀ ਦੁਕਾਨ ‘ਤੇ ਖਾਣੇ ਦੌਰਾਨ ਉਪਲ ਦੇ ਪਰਿਵਾਰ ‘ਤੇ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਇਹ ਟਾਰਗੈੱਟ ਕੀਲਿੰਗ ਸੀ। ਸ਼ਹਿਰ ਦੇ ਪ੍ਰੀਮੀਅਰ ਡੇਨੀਅਲ ਸਮਿਥ ਨੇ ਇਸ ਹੱਤਿਆ ‘ਤੇ ਦੁੱਖ ਜ਼ਾਹਿਰ ਕੀਤਾ।
ਜਦੋਂ ਹਮਲਾਵਰਾਂ ਨੂੰ ਪਤਾ ਲੱਗ ਗਿਆ ਕਿ ਹਰਪ੍ਰੀਤ ਆਪਣੇ ਪੁੱਤ ਦੇ ਨਾਲ ਹੈ ਤਾਂ ਟਾਰਗੈੱਟ ਕਰਕੇ ਉਸ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਉਪਲ ਦੀ ਕਾਫੀ ਜਾਣ-ਪਛਾਣ ਸੀ।ਉਹ ਗੈਂਗ ਤੇ ਡਰੱਗ ਮਾਮਲੇ ਵਿਚ ਪਹਿਲਾਂ ਤੋਂ ਪੁਲਿਸ ਦੀ ਨਜ਼ਰ ਵਿਚ ਸੀ। ਪੁਲਿਸ ਨੇ ਕਿਹਾ ਕਿ ਨਾਬਾਲਗ ਦੀ ਹੱਤਿਆ ਬਹੁਤ ਦੀ ਨਿੰਦਣਯੋਗ ਹੈ ਤੇ ਜੇਕਰ ਕੋਈ ਇਸ ਜਾਂਚ ਵਿਚ ਸਹਿਯੋਗ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਾਹਮਣੇ ਆਉਣਾ ਚਾਹੀਦਾ ਹੈ।
ਦੱਸ ਦੇਈਏ ਕਿ ਹਰਪ੍ਰੀਤ ਨੂੰ 2013 ਵਿਚ ਗੈਰ-ਕਾਨੂੰਨੀ ਤੌਰ ਤੋਂ ਹਥਿਆਰ ਰੱਖਣ ਦੇ ਮਾਮਲੇ ਵਿਚ ਵੀ ਜੇਲ੍ਹ ਦੀ ਸਜ਼ਾ ਹੋਈ ਸੀ। ਇਸ ਤੋਂ ਇਲਾਵਾ ਤਸਕਰੀ ਮਾਮਲੇ ਵਿਚ ਮੁਕੱਦਮਾ ਦਰਜ ਸੀ। ਇਸ ਹੱਤਿਆ ਨੂੰ ਗੈਂਗਵਾਰ ਦਾ ਨਾਂ ਦਿੱਤਾ ਗਿਆ ਹੈ।