ਡੇਰਿਆਂ ਦੀਆਂ ਜਮੀਨਾਂ ਵੇਚਣ ਵਾਲੇ ਇੱਕ ਦਿਨ ਹੋਣਗੇ ਜੇਲਾਂ ਚ’-ਗੰਡਾ ਸਿੰਘ ਵਾਲਾ
ਬਰਨਾਲਾ15ਅਪ੍ਰੈਲ (ਹਰਜਿੰਦਰ ਸਿੰਘ ਪੱਪੂ)-ਪਿਛਲੇ ਦਿਨੀ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡੇਰਾ ਬਾਬਾ ਗਾਧਾਂ ਸਿੰਘ ਵਿਚਕਾਰ ਚੱਲ ਰਹੇ ਕੇਸ ਨੂੰ ਫਿਲਹਾਲ ਬਰੇਕ ਲੱਗ ਚੁੱਕੀ ਹੈ ।ਮਾਨਯੋਗ ਕੋਰਟ ਵੱਲੋਂ ਸੁਣਾਏ ਗਏ ਫੈਸਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਨਿਰਮਲਾ ਭੇਖ ਵੱਲੋਂ ਬੈਠ ਕੇ ਸਮਝੌਤਾ ਕਰ ਲਿਆ ਹੈ।ਜਦਕਿ ਡੇਰਾ ਬਾਬਾ ਗਾਂਧਾ ਸਿੰਘ ਦੇ ਸੰਚਾਲਕ ਮਹੰਤ ਗੁਰਬਚਨ ਸਿੰਘ ਵੱਲੋਂ ਬਣਾਏ ਗਏ ਮੁਖੀਆ ਮਹੰਤ ਪਿਆਰਾ ਸਿੰਘ ਜੋ ਲੰਮੇ ਸਮੇਂ ਤੋਂ ਹਜ਼ਾਰਾਂ ਏਕੜ ਜਮੀਨ ਦੀ ਸਾਂਭ ਸੰਭਾਲ ਕਰ ਰਹੇ ਸਨ, ਦੇ ਖਿਲਾਫ ਫੈਸਲਾ ਆਉਣ ਤੋਂ ਬਾਅਦ ਕਾਨੂੰਨੀ ਲੜਾਈ ਲੜ ਰਹੇ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਜੋ ਵੀ ਫੈਸਲਾ ਸੁਣਾਇਆ ਗਿਆ ਹੈ ।ਉਸ ਨੂੰ ਸਾਰੀਆਂ ਧਿਰਾਂ ਵੱਲੋਂ ਮੰਨਿਆ ਜਾਣਾ ਚਾਹੀਦਾ ਹੈ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਆਦਿ ਜਿੰਮੇਵਾਰ ਵਿਅਕਤੀਆਂ ਵੱਲੋਂ ਬੈਠ ਕੇ ਮਾਮਲਾ ਸੁਲਝਾ ਲਿਆ ਹੈ। ਜਦਕਿ ਡੇਰਾ ਬਾਬਾ ਗਾਂਧਾ ਸਿੰਘ ਦੀ ਅਗਵਾਈ ਕਰ ਰਹੇ ਮਹੰਤ ਪਿਆਰਾ ਸਿੰਘ ਦੇ ਖਿਲਾਫ ਆਏ ਫੈਸਲੇ ਤੋਂ ਬਾਅਦ ਪਿਆਰਾ ਸਿੰਘ ਕਸੂਤੇ ਫਸਦੇ ਦਿਖਾਈ ਦੇ ਰਹੇ ਹਨ ।ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਜੇਤੂ ਧਿਰ ਵੱਲੋਂ ਵੀ ਇਸ ਨੂੰ ਮੀਡੀਆ ਦੇ ਰੂਬਰੂ ਹੁੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਜਦ ਕਿ ਅੱਜ ਮਹੰਤ ਪਿਆਰਾ ਸਿੰਘ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਨਿਰਮਲਾ ਭੇਖ ਦੇ ਕਈ ਨਾਮੀ ਮਹੰਤਾਂ ਨੇ ਸਮੂਲੀਅਤ ਕੀਤੀ। ਇਸ ਸਮੇਂ ਉੱਘੇ ਵਕੀਲ ਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਮੀਡੀਆ ਵੱਲੋਂ ਪੁੱਛੇ ਗਏ ਸਵਾਲ ਜਵਾਬ ਦੇਣ ਸਮੇਂ ਮਹੰਤ ਪਿਆਰਾ ਸਿੰਘ ਜਵਾਬ ਦੇਣ ਸਮੇਂ ਕਈ ਵਾਰ ਲੜਖੜਾਏ । ਜਦਕਿ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਵੱਲੋਂ ਕਾਨੂੰਨੀ ਪੱਖ ਰੱਖਿਆ ਗਿਆ। ਇਸ ਸਮੇਂ ਮਹੰਤ ਜਸਵਿੰਦਰ ਸਿੰਘ ਸਾਸਤਰੀ ਨੇ ਦੱਸਿਆ ਕਿ ਜਿਹੜਾ ਮਾਮਲਾ ਲੰਮੇ ਸਮੇਂ ਤੋਂ ਕੋਰਟ ਵਿੱਚ ਚੱਲ ਰਿਹਾ ਹੈ। ਉਸ ਦਾ ਮੰਤਵ ਇੱਕੋ ਇੱਕ ਸੀ ਕੇ ਉਕਤ ਜਗ੍ਹਾਂ ਇੱਕ ਡੇਰਾ ਹੈ ਜਾਂ ਗੁਰਦੁਆਰਾ ਸਾਹਿਬ। ਉਹਨਾਂ ਦੱਸਿਆ ਕਿ ਗੁਰਦੁਆਰਾ ਟਿ੍ਬਿਊਨਲ ਚ’ ਵੀ ਉਹਨਾਂ ਵੱਲੋਂ ਸਾਬਤ ਕੀਤਾ ਗਿਆ ਸੀ ਕਿ ਇਹ ਇੱਕ ਡੇਰਾ ਹੈ ।ਜਦ ਕਿ ਜਿੰਨੇ ਡੇਰੇ ਵਸਾਏ ਗਏ ਹਨ ਉਹਨਾਂ ਚ ਬਾਬਾ ਆਲਾ ਸਿੰਘ ਦੀ ਸਪੁੱਤਰੀ ਬੀਬੀ ਪ੍ਰਧਾਨ ਕੌਰ ਜੀ ਦੀ ਵਿਸ਼ੇਸ਼ ਸਮੂਲੀਅਤ ਸੀ।ਜਿਨਾਂ ਨੇ ਉਕਤ ਜਗ੍ਹਾ ਨੂੰ ਵੀ ਨਿਰਮਲਾ ਡੇਰਾ ਹੀ ਮੰਨਿਆ ਸੀ। ਡੇਰਾ ਬਾਬਾ ਗਾਂਧਾ ਸਿੰਘ ਦੇ ਮਹੰਤ ਪਿਆਰਾ ਸਿੰਘ ਜਿਨਾਂ ਵੱਲੋਂ ਬਾਬਾ ਗਾਂਧਾ ਸਿੰਘ ਦੀ ਜਾਇਦਾਦ ਦੀ ਸਾਂਭ ਸੰਭਾਲ ਸ
ਕੀਤੀ ਜਾ ਰਹੀ ਹੈ। ਪਰ ਕੁਝ ਵਿਅਕਤੀਆਂ ਵੱਲੋਂ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜਾਇਦਾਦ ਹੜੱਪਣ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ।ਜੋ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਅਖੀਰ ਵਿੱਚ ਮੌਜੂਦਾ ਮਾਹੌਲ ਨੂੰ ਦੇਖਦਿਆਂ ਇਹੀ ਕਿਹਾ ਜਾ ਸਕਦਾ ਹੈ ਕਿ ਹਜ਼ਾਰਾਂ ਏਕੜ ਜਮੀਨ ਨੂੰ ਬਚਾਉਣ ਚ ਸ਼੍ਰੋਮਣੀ ਕਮੇਟੀ ਦੇ ਅਸਫਲ ਰਹਿਣ ਤੇ ਪੰਥਕ ਲੋਕ ਇਸ ਮਾਮਲੇ ਸਬੰਧੀ ਤਰ੍ਹਾਂ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ।ਉਥੇ ਇਹ ਵੀ ਦਿਖਾਈ ਦੇ ਰਿਹਾ ਜੋ ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਤੇ ਮਹੰਤ ਪਿਆਰਾ ਸਿੰਘ ਵਿਚਕਾਰ ਚੱਲ ਰਿਹਾ ਵਿਵਾਦ ਠੱਲਣ ਦੀ ਬਜਾਏ ਹੋਰ ਵਧੇਰੇ ਵਧ ਸਕਦਾ ਹੈ।