ਸਰਕਾਰ ਦੇਣ ਜਾ ਰਹੀ ਹੈ ਨਵੇਂ ਘਰਾਂ ਤੇ ਛੋਟ
ਓਟਾਵਾ (ਬਲਜਿੰਦਰ ਸੇਖਾ) — ਕੈਨੇਡਾ ਦੀ ਫੈਡਰਲ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਵੱਲੋਂ ਰਿਹਾਇਸ਼ੀ ਜਾਇਦਾਦਾਂ ਖਰੀਦਣ ਸਬੰਧੀ ਵੱਡਾ ਐਲਾਨ ਕੀਤਾ ਹੈ। ਬਜਟ 2026 ਵਿੱਚ ਸਰਕਾਰ ਨੇ ਨਵੇਂ ਬਣੇ ਘਰਾਂ ਅਤੇ ਕੰਡੋਮੀਨੀਅਮਾਂ ਨੂੰ ਵਿਦੇਸ਼ੀ ਖਰੀਦਦਾਰਾਂ ਲਈ ਖੋਲ੍ਹਣ ਦੀ ਤਜਵੀਜ਼ ਪੇਸ਼ ਕੀਤੀ ਹੈ।
ਸਾਡੇ ਨਾਲ ਗੱਲਬਾਤ ਕਰਦੇ ਹੋਮਲਾਇਫ ਸਿਲਵਰਸਿਟੀ ਦੇ ਹਰਪ ਗਰੇਵਾਲ ਤੇ ਬਲਜਿੰਦਰ ਸਰਾ ਨੇ ਦੱਸਦਿਆਂ ਕਿਹਾ ਕਿ
ਇਸ ਤਜਵੀਜ਼ ਤਹਿਤ ਵਿਦੇਸ਼ੀ ਨਾਗਰਿਕ ਬਿਲਡਰਾਂ ਵੱਲੋਂ ਨਵੇਂ ਤਿਆਰ ਕੀਤੇ ਘਰ ਖਰੀਦ ਸਕਣਗੇ, ਜਦਕਿ ਪਹਿਲਾਂ ਤੋਂ ਮੌਜੂਦ ਅਤੇ ਰੀਸੇਲ ਘਰਾਂ ਦੀ ਖਰੀਦ ’ਤੇ ਪਾਬੰਦੀ ਜਾਰੀ ਰਹੇਗੀ।
ਸਰਕਾਰ ਨੇ ਮੌਜੂਦਾ ਵਿਦੇਸ਼ੀ ਘਰ ਖਰੀਦ ਪਾਬੰਦੀ ਨੂੰ 1 ਜਨਵਰੀ 2029 ਤੱਕ ਵਧਾਉਣ ਦੀ ਯੋਜਨਾ ਬਣਾਈ ਹੈ। ਇਸ ਦੇ ਨਾਲ ਹੀ ਨਵੇਂ ਰਿਹਾਇਸ਼ੀ ਪ੍ਰੋਜੈਕਟਾਂ ਨੂੰ ਇਸ ਪਾਬੰਦੀ ਤੋਂ ਛੋਟ ਦੇਣ ਦੀ ਤਜਵੀਜ਼ ਹੈ।
ਬਿਲਡਰਾਂ ਨੂੰ ਮਿਲ ਸਕਦੀ ਹੈ ਵੱਡੀ ਰਾਹਤ
ਟੋਰਾਂਟੋ, ਬਰੈਂਪਟਨ, ਮਿਸੀਸਾਗਾ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਵਿੱਚ ਨਵੇਂ ਕੰਡੋਮੀਨੀਅਮਾਂ ਅਤੇ ਪ੍ਰੀ-ਕੰਸਟਰਕਸ਼ਨ ਪ੍ਰੋਜੈਕਟਾਂ ਦੀ ਵਿਕਰੀ ਵਿੱਚ ਆਈ ਮੰਦੀ ਕਾਰਨ ਬਿਲਡਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਉਮੀਦ ਹੈ ਕਿ ਵਿਦੇਸ਼ੀ ਨਿਵੇਸ਼ ਨਾਲ ਨਵੇਂ ਘਰਾਂ ਦੀ ਵਿਕਰੀ ਅਤੇ ਉਸਾਰੀ ਨੂੰ ਹੁਲਾਰਾ ਮਿਲੇਗਾ।
ਓਨਟਾਰੀਓ ਵਿੱਚ ਖਰੀਦਦਾਰਾਂ ਲਈ ਕੀ ਮਤਲਬ?
ਵਿਦੇਸ਼ੀ ਖਰੀਦਦਾਰਾਂ ਨੂੰ ਨਵੇਂ ਘਰ ਖਰੀਦਣ ਦੀ ਛੋਟ ਮਿਲਣ ਦੇ ਬਾਵਜੂਦ ਓਨਟਾਰੀਓ ਦਾ 25 ਫ਼ੀਸਦੀ Non-Resident Speculation Tax ਲਾਗੂ ਰਹਿ ਸਕਦਾ ਹੈ। ਇਸ ਲਈ ਨਵਾਂ ਘਰ ਖਰੀਦਣ ਤੋਂ ਪਹਿਲਾਂ ਟੈਕਸ ਅਤੇ ਕਾਨੂੰਨੀ ਸ਼ਰਤਾਂ ਦੀ ਜਾਂਚ ਕਰਨੀ ਜ਼ਰੂਰੀ ਹੋਵੇਗੀ।
ਅਹਿਮ ਗੱਲ: ਇਹ ਤਬਦੀਲੀ ਅਜੇ ਤਜਵੀਜ਼ ਦੇ ਪੜਾਅ ਵਿੱਚ ਹੈ। ਇਸ ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਕਾਨੂੰਨੀ ਸੋਧਾਂ ਅਤੇ ਨਵੇਂ ਨਿਯਮ ਬਣਾਏ ਜਾਣੇ ਬਾਕੀ ਹਨ।














