ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਮਹਿਲ ਕਲਾਂ ਅਨਾਜ ਮੰਡੀ ਦਾ ਕੀਤਾ ਦੌਰਾ,
ਕਿਸਾਨਾਂ ਦੀਆਂ ਸੁਣੀਆਂ ਮੁਸਕਲਾਂ
ਬਰਨਾਲਾ  (ਹਰਜਿੰਦਰ ਸਿੰਘ ਪੱਪੂ): ਅੱਜ ਵਿਧਾਨ ਸਭਾ ਹਲਕਾ ਤੋਂ ਮਹਿਲ ਕਲਾਂ ਅਤੇ ਪੰਜਾਬ ਵਿਧਾਨ ਸਭਾ ਵਿਸ਼ੇਸ਼ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਪੰਡੋਰੀ ਵੱਲੋਂ ਮਹਿਲ ਕਲਾਂ ਮੁੱਖ ਅਨਾਜ ਮੰਡੀ ਵਿਖੇ ਪੁੱਜ ਕੇ ਕਣਕ ਦੀ ਬੋਲੀ ਸ਼ੁਰੂ ਕਰਵਾਈ ਗਈ ਤੇ ਸਮੁੱਚੀ ਦਾਣਾ ਮੰਡੀ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਪ੍ਰਬੰਧ ਮੁਕੰਮਲ ਪਾਏ ਗਏ ।ਜਿਸ ਤੋਂ ਬਾਅਦ ਉਹਨਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ। ਉਹਨਾਂ ਕਿਸਾਨਾਂ ਵੱਲੋਂ ਉਠਾਈਆਂ ਗਈਆਂ ਮੁਸ਼ਕਲਾਂ ਸਬੰਧੀ ਅਧਿਕਾਰੀਆਂ ਨੂੰ ਤੁਰੰਤ ਉਕਤ ਸਮੱਸਿਆਵਾਂ ਹੱਲ ਕਰਨ ਦੀ ਹਦਾਇਤ ਕੀਤੀ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਪੰਡੋਰੀ ਨੇ ਕਿਹਾ ਕਿ ਖਰੀਦ ਕੇਂਦਰਾਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਉਹਨਾਂ ਕਿਹਾ ਕਿ ਕਿਸਾਨਾਂ ਦੀ ਫਸਲ ਨੂੰ ਖਰੀਦਣ ਲਈ ਬਾਰਦਾਨਾ, ਲਿਫਟਿੰਗ ਸਮੇਤ ਹੋਰ ਸਾਰੇ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆ ਜਾਵੇ ।ਇਸ ਮੌਕੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਵੇਚਣ ਲਈ ਸੁੱਕੀ ਫਸਲ ਹੀ ਲੈ ਕੇ ਹੁਣ ਤਾਂ ਜੋ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਆਵੇ।
ਇਸ ਮੌਕੇ ਸਰਬਜੀਤ ਸਿੰਘ ਸ਼ੰਭੂ ,ਜਗਜੀਤ ਸਿੰਘ ਧਾਲੀਵਾਲ, ਅਵਤਾਰ ਸਿੰਘ ਮਹਿਲ ਖੁਰਦ, ਗੋਬਿੰਦਰ ਸਿੰਘ ਸਿੱਧੂ ,ਗੁਰਦੀਪ ਸਿੰਘ ਸੋਢਾ, ਬਾਬੂ ਸਤੀਸ਼ ਕੁਮਾਰ ਮਹਿਲ ਕਲਾਂ, ਮਨਜੀਤ ਸਿੰਘ ਸਹਿਜੜਾ, ਸਾਬਕਾ ਸਰਪੰਚ ਰਾਜ ਸਿੰਘ ਭਾਂਬੜ ,ਨੌਜਵਾਨਾਂ ਆਗੂ ਗੁਰੀ ਔਲਖ,ਸਰਪੰਚ ਬਲੌਰ ਸਿੰਘ ਤੋਤੀ ,ਆੜਤੀਆ ਸੰਦੀਪ ਕੁਮਾਰ ਰਿੰਕੂ, ਵਿਜੈ ਬਾਂਸਲ,ਲੱਭੂ ਰਾਮ ਚੀਮਾਂ, ਧਨਪਤ ਰਾਏ, ਪੰਚ ਜੋਗਿੰਦਰ ਸਿੰਘ ਚਹਿਲ ,ਦਰਸ਼ਨ ਸਿੰਘ ਪੰਡੋਰੀ ਕਿਸਾਨ ਆਗੂ ਅਮਰਜੀਤ ਸਿੰਘ ਬੱਸੀਆਂ ਵਾਲੇ ਸਮੇਤ ਤੇ ਤੇਜਿੰਦਰਦੇਵ ਸਿੰਘ ਮਿੰਟੂ ਹਾਜਰ ਸਨ।