ਫਿਰੋਜ਼ਪੁਰ ਦੀ ਸਾਬਕਾ ਵਿਧਾਇਕ ਸਤਿਕਾਰ ਕੌਰ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹੋਰ ਵਧਿਆ। ਇੱਥੇ ਦੱਸਣ ਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸਤਿਕਾਰ ਕੌਰ ਨੂੰ ਖਰੜ ਦੇ ਸੰਨੀ ਇੰਨਕਲੇਵ ਕੋਲ 100 ਗ੍ਰਾਮ ਚਿੱਟੇ ਦੇ ਕੇਸ ਵਿੱਚ ਐਂਟੀ ਨਾਰਕੋਟਿਕ ਸੈਲ ਵੱਲੋਂ ਕਾਬੂ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਉਸ ਤੋਂ ਬਾਅਦ ਉਸ ਦੀ ਘਰ ਦੀ ਤਲਾਸ਼ੀ ਲਈ ਤਾਂ ਘਰੋਂ 28 ਗ੍ਰਾਮ ਚਿੱਟਾ ਅਤੇ ਇਕ ਲੱਖ 56000 ਨਗਦ ਰਾਸ਼ੀ ਵੀ ਬਰਾਮਦ ਹੋਈ ਸੀ। 24 ਅਕਤੂਬ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਅੱਜ ਉਸ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਦੋ ਦਿਨ ਦਾ ਹੋਰ ਰਿਮਾਂਡ ਹਾਸਲ ਕਰ ਲਿਆ ਹੈ।