Tesla CEO ਐਲੋਨ ਮਸਕ ਨੇ ਚੀਨ ਦਾ ਦੌਰਾ ਕੀਤਾ ਹੈ। ਮਸਕ ਦੇ ਦੌਰੇ ਬਾਰੇ ਪਹਿਲਾਂ ਕੋਈ ਜਾਣਕਾਰੀ ਉਪਲਬਧ ਨਹੀਂ ਸੀ। ਐਲੋਨ ਮਸਕ ਨੇ ਐਤਵਾਰ 28 ਅਪ੍ਰੈਲ ਨੂੰ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਚੀਨ ਦੇ ਦੌਰੇ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਚੀਨ ਦੇ ਸਰਕਾਰੀ ਮੀਡੀਆ ਵੱਲੋਂ ਵੀ ਮਸਕ ਦੇ ਦੌਰੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਮਸਕ ਨੇ ਬੀਜਿੰਗ ਵਿੱਚ ਪ੍ਰੀਮੀਅਰ ਲੀ ਕਿਆਂਗ ਨਾਲ ਮੁਲਾਕਾਤ ਕੀਤੀ। ਐਲੋਨ ਮਸਕ ਨਾਲ ਗੱਲਬਾਤ ਦੌਰਾਨ, ਪ੍ਰੀਮੀਅਰ ਲੀ ਕਿਆਂਗ ਨੇ ਕਿਹਾ ਕਿ ਟੇਸਲਾ ਦੇ ਨਾਲ ਚੀਨ ਦੀ ਭਾਈਵਾਲੀ ਅਮਰੀਕਾ-ਚੀਨ ਆਰਥਿਕ ਅਤੇ ਵਪਾਰਕ ਸਹਿਯੋਗ ਦੀ ਸਫਲਤਾ ਦੀ ਇੱਕ ਉਦਾਹਰਣ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਐਲੋਨ ਮਸਕ ਨੇ ਵੀ ਇਸ ਮੁਲਾਕਾਤ ਦੀ ਤਸਵੀਰ ਆਪਣੇ ਐਕਸ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਸਟੇਟ ਮੀਡੀਆ ਨਾਲ ਜੁੜੇ ਇਕ ਯੂਜ਼ਰ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਐਲੋਨ ਮਸਕ ਇਲੈਕਟ੍ਰਿਕ ਕਾਰਾਂ ਦੇ ਉਤਪਾਦਨ ਬਾਰੇ ਗੱਲ ਕਰ ਰਹੇ ਹਨ। ਐਲੋਨ ਮਸਕ ਨੇ ਵੀਡੀਓ ‘ਚ ਕਿਹਾ, ‘ਇਹ ਦੇਖ ਕੇ ਚੰਗਾ ਲੱਗਾ ਕਿ ਚੀਨ ‘ਚ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵਧ ਰਹੀ ਹੈ। ਭਵਿੱਖ ਵਿੱਚ, ਸਾਰੀਆਂ ਕਾਰਾਂ ਇਲੈਕਟ੍ਰਿਕ ਹੋਣਗੀਆਂ।
ਚੀਨ ਦੀ ਯਾਤਰਾ ‘ਤੇ ਜਾਣ ਤੋਂ ਪਹਿਲਾਂ ਐਲੋਨ ਮਸਕ ਨੇ ਆਪਣੇ ਭਾਰਤ ਆਉਣ ਦੀ ਖਬਰ ਦਿੱਤੀ ਸੀ। ਇਸ ਤੋਂ ਇਲਾਵਾ ਐਲੋਨ ਮਸਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਣ ਜਾ ਰਹੇ ਸਨ । ਪਰ, ਇੱਕ ਨਿਵੇਸ਼ਕ ਸੰਮੇਲਨ ਕਾਰਨ, ਮਸਕ ਨੂੰ ਆਪਣਾ ਭਾਰਤ ਦੌਰਾ ਮੁਲਤਵੀ ਕਰਨਾ ਪਿਆ।