ਲੱਦਾਖ ‘ਚ ਡਿਊਟੀ ਨਿਭਾ ਰਹੇ ਪੰਜਾਬ ਦੇ ਜਵਾਨ ਦੀ ਅਚਾਨਕ ਹੋਈ ਮੌ.ਤ ਹੋ ਜਾਣ ਦੀ ਖਬਰ ਆਈ ਹੈ। ਰੂਪਨਗਰ ਦੇ ਪਿੰਡ ਹੀਰਪੁਰ ਦੇ 23 ਸਾਲਾਂ ਜਵਾਨ ਸੁਖਵਿੰਦਰ ਸਿੰਘ ਦੀ ਲੱਦਾਖ ‘ਚ ਮੌਤ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ 24 ਮਾਰਚ ਨੂੰ ਸੁਨੇਹਾ ਮਿਲਿਆ ਕਿ ਤੁਸੀਂ ਚੰਡੀਗੜ੍ਹ ਆਰਮੀ ਦਫ਼ਤਰ ਪਹੁੰਚੋ। ਉੱਥੇ ਜਾ ਕੇ ਸਾਨੂੰ ਦੱਸਿਆ ਗਿਆ ਕਿ ਤੁਹਾਡੇ ਲੜਕੇ ਨੇ ਖੁਦਕੁਸ਼ੀ ਕਰ ਲਈ ਹੈ ਪਰ ਜਦੋਂ ਅਸੀਂ ਸਬੰਧਤ ਅਧਿਕਾਰੀਆਂ ਤੋਂ ਖੁਦਕੁਸ਼ੀ ਸਬੰਧੀ ਦਸਤਾਵੇਜ਼ ਅਤੇ ਪੋਸਟਮਾਰਟਮ ਰਿਪੋਰਟ ਮੰਗੀ ਤਾਂ ਉਨ੍ਹਾਂ ਸਾਫ਼ ਇਨਕਾਰ ਕਰ ਦਿੱਤਾ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਾਡਾ ਲੜਕਾ ਬਿਲਕੁਲ ਸੁਰੱਖਿਅਤ ਹੈ। ਖੁਦਕੁਸ਼ੀ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਪਰ ਜਦੋਂ ਤੱਕ ਸਾਨੂੰ ਸਾਰੇ ਸਬੂਤ ਅਤੇ ਅਸਲ ਸਥਿਤੀ ਨਹੀਂ ਦੱਸੀ ਜਾਂਦੀ, ਅਸੀਂ ਪੁੱਤਰ ਦਾ ਸੰਸਕਾਰ ਨਹੀਂ ਕਰਾਂਗੇ। ਫਿਲਹਾਲ ਖਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਲਾਸ਼ ਰੂਪਨਗਰ ਜ਼ਿਲੇ ਦੇ ਪਿੰਡ ਸਿੰਘ ਡੇ ਦੇ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਪਹੁੰਚ ਚੁੱਕੀ ਹੈ ਅਤੇ ਉਥੇ ਪੁਲਿਸ ਵੀ ਤਾਇਨਾਤ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਿੰਡ ਹੀਰਪੁਰ ਵਿੱਚ ਮਾਹੌਲ ਗਮਗੀਨ ਹੋ ਗਿਆ ਹੈ।