ਮਾਨ ਨੇ ਕਿਹਾ ਕਿ ਅੰਮ੍ਰਿਤਸਰ ਪਾਰਟੀ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ ਨਸ਼ਾ ਖ਼ਤਮ
ਬਰਨਾਲਾ (ਹਰਜਿੰਦਰ ਸਿੰਘ ਪੱਪੂ): ਕਿਸੇ ਸਮੇਂ ਪੰਜਾਬ ‘ਚ ਚਿੱਟੇ ਨਜ਼ਮ ਨੂੰ ਲੈ ਕੇ ਖੂਬ ਚਰਚਾ ਪਾਈ ਜਾਂਦੀ ਸੀ। ਅਕਾਲੀ ਭਾਜਪਾ ਗਠਜੋੜ ਦੇ ਰਾਜ ਵਿੱਚ ਵਿਰੋਧੀ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜੇਕਰ ਚਿੱਟੇ ਨਸ਼ੇ ‘ਤੇ ਕਾਬੂ ਨਾ ਪਾਇਆ ਗਿਆ ਤਾਂ ਜਵਾਨੀ ਦਾ ਨੁਕਸਾਨ ਹੋਣ ਤੋਂ ਰੋਕਿਆ ਨਹੀਂ ਜਾ ਸਕਦਾ। ੨੦੦੭ ਤੋਂ ੨੦੧੭ ਤੱਕ ਚੱਲੀ ਅਕਾਲੀ+ ਭਾਜਪਾ ਸਰਕਾਰ ਨੂੰ ਸੱਤਾ ਤੋਂ ਲਾਹੁਣ ਲਈ ਵਿਰੋਧੀ ਪਾਰਟੀ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਕਿਹਾ ਗਿਆ ਕਿ ਅਗਰ ਪੰਜਾਬ ਦੇ ਲੋਕ ਉਹਨਾਂ ਨੂੰ ਮੌਕਾ ਦਿੰਦੇ ਹਨ, ਤਾਂ ਕੁਝ ਕੁ ਮਹੀਨਿਆਂ ‘ਚ ਪੰਜਾਬ ਦੀ ਧਰਤੀ ਤੋਂ ਨਸ਼ਾ ਖ਼ਤਮ ਹੋ ਜਾਵੇਗਾ। ੨੦੧੭ ‘ਚ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਸੱਤਾ ਸੰਭਾਲ ਦਿੱਤੀ। ਪਰ ਪੰਜ ਸਾਲਾਂ ਦੇ ਰਾਜ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਫੇਲ੍ਹ ਸਾਬਤ ਹੋ ਗਈ। ੨੦੨੨ ‘ਚ  ਮੁੜ ਵੋਟਾਂ ਪਈਆਂ ਤਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ‘ਤੇ ਬੈਠਾ ਦਿੱਤਾ। ਭਾਵ ੧੧੭ ਸੀਟਾਂ ‘ਚੋਂ ੯੨ ਸੀਟਾਂ ਜਿਤਾ ਆਮ ਆਦਮੀ ਪਾਰਟੀ ਦੇ ਵੱਡੇ-ਵੱਡੇ ਨਾਅਰੇ ਲਗਾਉਣ ਵਾਲੀ ਪਾਰਟੀ ਨੂੰ ਤੀਜਾ ਸਾਲ ਸੱਤਾ ਤੇ ਬੈਠਿਆਂ ਨੂੰ ਹੋ ਚੁੱਕਾ ਹੈ। ਪਰ ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਘਟੀ ਨਹੀਂ, ਸਗੋਂ ਦਿਨੋ ਦਿਨ ਵੱਧਦੀ ਜਾ ਰਹੀ ਹੈ। ਰੋਜ਼ਾਨਾ ਮਾਪੇ ਆਪਣੇ ਮੋਢਿਆਂ ‘ਤੇ ਨੌਜਵਾਨ ਪੁੱਤਰਾਂ ਦੀ ਲਾਸ਼ਾਂ ਉਠਾ ਕੇ ਸ਼ਮਸ਼ਾਨ ਘਾਟ ‘ਚ ਜਾ ਕੇ ਸੰਸਕਾਰ ਕਰ ਰਹੇ ਹਨ। ਪਹਿਲਾਂ ਅਕਾਲੀ-ਭਾਜਪਾ ਤੇ ਫਿਰ ਕਾਂਗਰਸ ਉਪਰੰਤ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਕਦੋਂ ਪੂਰੇ ਹੋਣਗੇ। ਇਸ ਬਾਰੇ ਤਾਂ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।ਪਰ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ.ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਆਗੂ ਕਹਿ ਰਹੇ ਹਨ ਕਿ ਇੱਕ ਵਾਰ ਸ੍ਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਮੌਕਾ ਦਿੱਤਾ ਜਾਵੇ ਤਾਂ ਕਿ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਮਾਨ ਤੋਂ ਬਿਨ੍ਹਾਂ ਬਾਕੀ ਪਾਰਟੀਆਂ ਰਾਜ ਕਰ ਚੁੱਕੀਆਂ ਹਨ ।ਪਰ ਨਸ਼ੇ ਦੇ ਮਾਮਲੇ ‘ਚ ਇੱਕ ਮੌਕਾ ਸ੍ਰ.ਸਿਮਰਨਜੀਤ ਸਿੰਘ ਮਾਨ ਨੂੰ ਵੀ ਮਿਲਣਾ ਚਾਹੀਦਾ ਹੈ।ਅਗਰ ਫੇਲ੍ਹ ਸਾਬਤ ਹੋਏ ਤਾਂ ਪੰਜਾਬ ਦੇ ਲੋਕ ਬਾਕੀ ਪਾਰਟੀਆਂ ਵਾਂਗ ਸੱਤਾ ਤੋਂ ਬਾਹਰ ਕਰ ਦੇਣਗੇ। ਗੁਰੂ ਸਾਹਿਬ ਕਿਰਪਾ ਕਰਨ ਕਿ ਪੰਜਾਬ ਦੀ ਇਸ ਪਵਿੱਤਰ ਧਰਤੀ ਤੋਂ ਨਸ਼ਿਆਂ ਦਾ ਇਹ ਦਰਿਆ ਖ਼ਤਮ ਹੋਵੇ, ਇਹੀ ਕਾਮਨਾ ਹੈ। ਨਸ਼ੇ ਖ਼ਤਮ ਕਰਨ ਦੀ ਸੇਵਾ ਸ੍ਰ.ਸਿਮਰਨਜੀਤ ਸਿੰਘ ਮਾਨ ਨੂੰ ਮਿਲੇਗੀ ਜਾਂ ਕਿਸੇ ਹੋਰ ਆਗੂ ਨੂੰ ਇਸ ਬਾਰੇ ਤਾਂ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਸ ਸੇਵਾ ਦਾ ਫਲ ਕਿਸ ਨੂੰ ਮਿਲੇਗਾ, ਇਸ ਵਾਰੇ ਤਾਂ ਅਕਾਲ ਪੁਰਖ ਹੀ ਜਾਣਦਾ ਹੈ।ਪਰ ਜਿਹੜਾ ਆਗੂ ਸਫ਼ਲ ਹੋਵੇਗਾ, ਉਸ ਦਾ ਨਾਮ ਸੁਨਹਿਰੀ ਪੰਨਿਆਂ ਤੇ ਲਿਖਿਆ ਜਾਵੇਗਾ।