45 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਮੌਤ ਦਾ ਮੁੱਖ ਕਾਰਨ ਅਮਰੀਕਾ ਵਿਚ ਫੈਂਟਾਨਿਲ ਦੀ ਓਵਰਡੋਜ਼ ਦੱਸਿਆ ਜਾ ਰਿਹਾ ਹੈ। ਇਹ ਇਕ ਸਿੰਥੈਟਿਕ ਡਰੱਗ ਹੈ। ਕਈ ਲੋਕਾਂ ਨੇ ਨਸ਼ੇ ਦੀ ਓਵਰਡੋਜ਼ ਕਾਰਨ ਅਪਣੇ ਬੱਚੇ ਗੁਆ ਦਿਤੇ ਹਨ। ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੀ ਤਿਆਰੀ ਕਰ ਰਹੇ ਰਿਪਬਲਿਕਨ ਪਾਰਟੀ ਦੇ ਕਈ ਉਮੀਦਵਾਰ ਅਪਣੇ ਚੋਣ ਭਾਸ਼ਣਾਂ ਅਤੇ ਬਹਿਸਾਂ ਵਿਚ ਨਸ਼ਿਆਂ ਨੂੰ ਰੋਕਣ ਦੇ ਵੱਡੇ-ਵੱਡੇ ਵਾਅਦੇ ਕਰ ਰਹੇ ਹਨ। ਜ਼ਿਆਦਾਤਰ ਰਿਪਬਲਿਕਨ ਫੈਂਟਾਨਿਲ ਲਈ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਅਨੁਸਾਰ, ਅਮਰੀਕਾ ਵਿਚ ਫੈਂਟਾਨਿਲ ਦਾ ਇਕ ਵੱਡਾ ਹਿੱਸਾ ਚੋਰੀ-ਛੁਪੇ ਪੋਰਟਾਂ ਰਾਹੀਂ ਆ ਰਿਹਾ ਹੈ। ਦੱਖਣੀ ਕੈਰੋਲੀਨਾ ਦੀ ਗਵਰਨਰ ਨਿੱਕੀ ਹੈਲੀ ਨੇ ਡਰੱਗ ਗਰੋਹਾਂ ਵਿਰੁਧ ਕਾਰਵਾਈ ਕਰਨ ਲਈ ਸਪੈਸ਼ਲ ਆਪਰੇਸ਼ਨ ਫੋਰਸ ਭੇਜਣ ਦਾ ਵਾਅਦਾ ਕੀਤਾ ਹੈ। ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ ਨੇ ਕਿਹਾ ਕਿ ਫੈਂਟਾਨਿਲ ਦੀ ਓਵਰਡੋਜ਼ ਦੇ ਮਾਮਲਿਆਂ ਵਿਚ ਬਿਹਤਰ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ। ਨਸ਼ਿਆਂ ਨੂੰ ਰੋਕਣ ਲਈ ਬੰਦਰਗਾਹਾਂ ‘ਤੇ ਨੈਸ਼ਨਲ ਗਾਰਡ ਦੀਆਂ ਟੁਕੜੀਆਂ ਭੇਜਣ ਦੀ ਸਿਫਾਰਿਸ਼ ਕੀਤੀ ਜਾਵੇਗੀ।