ਪੰਜਾਬੀ ਗਾਇਕ ਅਤੇ ਬਾਲੀਵੁੱਡ ਐਕਟਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਕੰਸਰਟ ਨੂੰ ਲੈ ਕੇ ਸੁਰਖੀਆਂ ‘ਚ ਹਨ। ਉਹ ਸੂਬਿਆਂ ਵਿੱਚ ਆਪਣੇ ਸੰਗੀਤ ਸਮਾਰੋਹ ਕਰ ਰਹੇ ਹਨ ਅਤੇ ਲੋਕ ਉਨ੍ਹਾਂ ਦੇ ਲਾਈਵ ਪ੍ਰੋਗਰਾਮਾਂ ਦਾ ਹਿੱਸਾ ਬਣਨ ਰਹੇ ਹਨ। ਇੱਥੋਂ ਤੱਕ ਕਿ ਟਿਕਟਾਂ ਵੀ ਅੰਨ੍ਹੇਵਾਹ ਵੇਚੀਆਂ ਜਾ ਰਹੀਆਂ ਹਨ। ਇਸ ਦੌਰਾਨ ਦਿਲਜੀਤ ਹਾਲ ਹੀ ‘ਚ ਇਕ ਕੰਸਰਟ ਲਈ ਗੁਜਰਾਤ ਪਹੁੰਚੇ ਸਨ।

ਇਸ ਦੌਰਾਨ ਉਨ੍ਹਾਂ ਤੇਲੰਗਾਨਾ ਸਰਕਾਰ ਤੋਂ ਮਿਲੇ ਨੋਟਿਸ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤੇਲੰਗਾਨਾ ਸਰਕਾਰ ਵੱਲੋਂ ਸੂਬੇ ਵਿੱਚ ਸ਼ਰਾਬ ’ਤੇ ਗੀਤ ਗਾਉਣ ਦੀ ਮਨਾਹੀ ਦਾ ਨੋਟਿਸ ਮਿਲਿਆ ਹੈ। ਇਸ ‘ਤੇ ਗਾਇਕ ਨੇ ਗੁਜਰਾਤ ‘ਚ ਇਕ ਸੰਗੀਤ ਸਮਾਰੋਹ ‘ਚ ਇਸ ਨੋਟਿਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਨਾ ਤਾਂ ਸ਼ਰਾਬ ਪੀਂਦੇ ਹਨ ਅਤੇ ਨਾ ਹੀ ਇਸ ਦੀ ਮਸ਼ਹੂਰੀ ਕਰਦੇ ਹਨ।

ਅਜਿਹੇ ‘ਚ ਉਨ੍ਹਾਂ ਲਈ ਸ਼ਰਾਬ ‘ਤੇ ਗੀਤ ਨਾ ਗਾਉਣਾ ਆਸਾਨ ਹੈ। ਇੰਨਾ ਹੀ ਨਹੀਂ ਸਰਕਾਰ ‘ਤੇ ਤੰਜ਼ ਕੱਸਦਿਆਂ ਗਾਇਕ ਨੇ ਕਿਹਾ ਕਿ ਜੇਕਰ ਸ਼ਰਾਬ ਦੇ ਠੇਕੇ ਬੰਦ ਹੋ ਗਏ ਤਾਂ ਉਹ ਸ਼ਹਾਬ ‘ਤੇ ਗਾਉਣਾ ਵੀ ਬੰਦ ਕਰ ਦੇਣਗੇ। ਜੇਕਰ ਉਹ ਸ਼ਰਾਬ ‘ਤੇ ਨਹੀਂ ਗਾਉਣਗੇ ਤਾਂ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ। ਦਰਅਸਲ, ਹਾਲ ਹੀ ਵਿੱਚ ਜਦੋਂ ਦਿਲਜੀਤ ਦੋਸਾਂਝ ਆਪਣੇ ਕੰਸਰਟ ਲਈ ਤੇਲੰਗਾਨਾ ਪਹੁੰਚੇ ਤਾਂ ਉਨ੍ਹਾਂ ਨੂੰ ਸਰਕਾਰ ਵੱਲੋਂ ਨੋਟਿਸ ਮਿਲਿਆ ਕਿ ਉਹ ਸ਼ਰਾਬ ‘ਤੇ ਗੀਤ ਨਹੀਂ ਗਾਉਣਗੇ। ਇਸ ਦਾ ਨੌਜਵਾਨਾਂ ਅਤੇ ਬੱਚਿਆਂ ‘ਤੇ ਮਾੜਾ ਅਸਰ ਪੈਂਦਾ ਹੈ।

ਇਸ ਨੋਟਿਸ ਬਾਰੇ ਦਿਲਜੀਤ ਨੇ ਹੁਣ ਗੁਜਰਾਤ ਵਿੱਚ ਹੋਏ ਕੰਸਰਟ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਚੰਗੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਇਥੇ ਕੋਈ ਨੋਟਿਸ ਨਹੀਂ ਮਿਲਿਆ ਹੈ। ਵੱਡੀ ਖ਼ਬਰ ਦਿੰਦਿਆਂ ਗਾਇਕ ਨੇ ਅੱਗੇ ਕਿਹਾ ਕਿ ਉਹ ਇੱਥੇ ਵੀ ਉਹ ਸ਼ਰਾਬ ‘ਤੇ ਕੋਈ ਗੀਤ ਨਹੀਂ ਗਾਉਣਗੇ ਕਿਉਂਕਿ ਗੁਜਰਾਤ ਇੱਕ ਡਰਾਈ ਸੂਬਾ ਹੈ।

ਦਿਲਜੀਤ ਨੇ ਕੰਸਰਟ ਵਿੱਚ ਅੱਗੇ ਦੱਸਿਆ ਕਿ ਉਹ ਦਰਜਨਾਂ ਤੋਂ ਵੱਧ ਧਾਰਮਿਕ ਗੀਤ ਗਾ ਚੁੱਕੇ ਹਨ। ਪਿਛਲੇ 10 ਦਿਨਾਂ ਵਿੱਚ ਉਨ੍ਹਾਂ ਨੇ 2 ਧਾਰਮਿਕ ਗੀਤ ਰਿਲੀਜ਼ ਕੀਤੇ ਹਨ। ਇੱਕ ਸ਼ਿਵਬਾਬਾ ਤੇ ਇੱਕ ਗੁਰੂ ਨਾਨਕ ਦੇਵ ਜੀ ਤੇ। ਅਦਾਕਾਰ ਨੇ ਕਿਹਾ ਕਿ ਇਸ ਬਾਰੇ ਕੋਈ ਗੱਲ ਨਹੀਂ ਕਰ ਰਿਹਾ। ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਜੋ ਟੀਵੀ ‘ਤੇ ਸ਼ਰਾਬ ਬਾਰੇ ਗੱਲ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਕਿਸੇ ਨੂੰ ਫੋਨ ਕਰਕੇ ਨਹੀਂ ਪੁੱਛਦੇ ਕਿ ਉਸ ਨੇ ਪੈੱਗ ਲਗਾਇਆ ਹੈ ਜਾਂ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਉਹ ਸਿਰਫ਼ ਗੀਤ ਹੀ ਗਾਉਂਦੇ ਹਨ। ਦਿਲਜੀਤ ਨੇ ਕਿਹਾ ਕਿ ਉਹ ਸ਼ਰਾਬ ਨਹੀਂ ਪੀਂਦਾ, ਇਸ ਲਈ ਉਸ ਲਈ ਸ਼ਰਾਬ ‘ਤੇ ਗੀਤ ਨਾ ਗਾਉਣਾ ਬਹੁਤ ਆਸਾਨ ਹੋਵੇਗਾ।

ਦਿਲਜੀਤ ਨੇ ਕਿਹਾ ਕਿ ਬਾਲੀਵੁੱਡ ਅਦਾਕਾਰ ਸ਼ਰਾਬ ਦੀ ਮਸ਼ਹੂਰੀ ਕਰਦੇ ਹਨ ਅਤੇ ਪਰ ਮੈਂ ਸ਼ਰਾਬ ‘ਤੇ ਮਸ਼ਹੂਰੀ ਨਹੀਂ ਕਰਦਾ। ਇੰਨਾ ਹੀ ਨਹੀਂ ਦਿਲਜੀਤ ਦੋਸਾਂਝ ਨੇ ਸੂਬਾ ਸਰਕਾਰਾਂ ਨੂੰ ਵੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨੌਜਵਾਨਾਂ ਨੂੰ ਇੱਕ ਲਹਿਰ ਚਲਾਉਣ ਲਈ ਵੀ ਕਿਹਾ ਅਤੇ ਕਿਹਾ ਕਿ ਸਾਰਿਆਂ ਨੂੰ ਮਿਲ ਕੇ ਇੱਕ ਲਹਿਰ ਚਲਾਉਣੀ ਚਾਹੀਦੀ ਹੈ। ਜੇਕਰ ਸਾਰੇ ਸੂਬੇ ਆਪਣੇ ਆਪ ਨੂੰ ਡਰਾਈ ਰਾਜ ਐਲਾਨ ਦੇਣ ਤਾਂ ਅਗਲੇ ਦਿਨ ਤੋਂ ਉਹ ਕਦੇ ਵੀ ਸ਼ਰਾਬ ‘ਤੇ ਗੀਤ ਨਹੀਂ ਗਾਉਣਗੇ। ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਗੁਜਰਾਤ ਵਾਂਗੂੰ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵੀ Dry City ਐਲਾਨ ਕੀਤਾ ਜਾਵੇ।

ਉਨ੍ਹਾਂ ਨੇ ਸਹੁੰ ਚੁੱਕਣ ਦੀ ਗੱਲ ਵੀ ਕੀਤੀ ਅਤੇ ਰਾਜ ਸਰਕਾਰਾਂ ਨੂੰ ਵੀ ਪੁੱਛਿਆ ਕਿ ਕੀ ਅਜਿਹਾ ਹੋ ਸਕਦਾ ਹੈ? ਗਾਇਕ ਨੇ ਇਹ ਵੀ ਦਾਅਵਾ ਕੀਤਾ ਕਿ ਸ਼ਰਾਬ ਆਮਦਨ ਦਾ ਵੱਡਾ ਸਰੋਤ ਹੈ। ਉਨ੍ਹਾਂ ਕੋਰੋਨਾ ਦੌਰ ਬਾਰੇ ਵੀ ਦੱਸਿਆ ਕਿ ਉਸ ਸਮੇਂ ਸਭ ਕੁਝ ਬੰਦ ਸੀ ਪਰ ਠੇਕੇ ਬੰਦ ਨਹੀਂ ਹੋਏ ਸਨ। ਦਿਲਜੀਤ ਨੇ ਕਿਹਾ ਕਿ ਨੌਜਵਾਨਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ।