ਪਾਰਟੀ ਵਰਕਰਾਂ ਦੀਆਂ ਭਾਵਨਾ ਕੀ ਧਿਆਨ ਦੇਣਗੇ ਪਾਰਟੀ ਪ੍ਰਧਾਨ ਬਾਦਲ?
ਬਰਨਾਲਾ ਤੋਂ ਹਰਜਿੰਦਰ ਸਿੰਘ ਪੱਪੂ ਦੀ ਵਿਸੇਸ਼ ਰਿਪੋਰਟ
ਜਿਵੇਂ ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ।ਉਸੇ ਤਰ੍ਹਾਂ ਰਾਜਨੀਤਿਕ ਪਾਰਟੀਆਂ ‘ਚ ਕੋਈ ਨਾ ਕੋਈ ਮੁੱਦਾ ਸਾਹਮਣੇ ਆ ਰਿਹਾ ਹੈ। ੨੦੧੭ ਦੀਆਂ ਵਿਧਾਨ ਸਭਾ ਚੋਣਾਂ ‘ਚ ੧੦ ਸਾਲ ਲਗਾਤਾਰ ਪੰਜਾਬ ਦੀ ਸੱਤਾ ਤੇ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਚ ਵੱਡੀਆ ਘਟਨਾਵਾਂ ਸਮੇਂ ਸਮੇਂ ਤੇ ਸਾਹਮਣੇ ਆ ਰਹੀਆਂ ਹਨ। ੨੦੨੨ ਦੀਆਂ ਵਿਧਾਨ ਸਭਾ ਚੋਣਾਂ ਚ ੧੧੭ ਸੀਟਾਂ ‘ਚੋਂਂ ਸਿਰਫ਼ ਤਿੰਨ ਸੀਟਾਂ ਜਿੱਤਣ ਵਾਲੇ ਅਕਾਲੀ ਦਲ ਦੀ ਹਾਲਤ ਸਬੰਧੀ ਜਦੋਂ ਕੁਝ ਪਾਰਟੀ ‘ਚ  ਠੀਕ ਹੁੰਦਾ ਦਿਖਾਈ ਦਿੰਦਾ ਹੈ ਤਾਂ ਪਾਰਟੀ ਦੇ ਕੱਦਾਵਰ ਟਕਸਾਲੀ ਆਗੂਆਂ  ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆ ਜਾਂਦੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਪਿਛਲੇ ਸਮੇਂ ਦੌਰਾਨ ਹੋਈਆਂ ਗਲਤੀਆਂ ਦੀ ਮੁਆਫੀ ਮੰਗਣ ਸਮੇਤ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਵਾਪਸ ਆਉਣ ਦੀਆਂ ਅਪੀਲਾਂ ਦਾ ਆਗੂਆਂ ਤੇ ਖੂਬ ਅਸਰ ਹੋਇਆ,ਭਾਵ ਪਾਰਟੀ ਛੱਡ ਕੇ ਗਏ ਹੋਏ ਵੱਡੇ ਆਗੂ  ਮੁੜ ਅਕਾਲੀ ਦਲ ਚ ਆ ਗਏ।
ਬਰਨਾਲਾ ਤੇ ਸੰਗਰੂਰ ਜਿਲਿਆਂ ਚ ਤਕੜੀ ਪਕੜ ਰੱਖਣ ਵਾਲੇ ਢੀਂਡਸਾ ਪਰਿਵਾਰ ਸਮੇਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਸਮੇਤ ਬਹੁਤ ਸਾਰੇ ਨਾਮੀ ਗਰਾਮੀ ਚਿਹਰੇ ਮੁੜ ਪਾਰਟੀ ਚ ਸ਼ਾਮਿਲ ਹੋ ਗਏ।ਇਹਨਾਂ ਚਿਹਰਿਆਂ ਦੀ ਪਾਰਟੀ ਚ ਹੋਈ ਸਮੂਲੀਅਤ ਨੇ ਪਾਰਟੀ ਆਗੂਆਂ ਤੇ ਵਰਕਰਾਂ ਦੇ ਚਿਹਰਿਆਂ ਤੇ ‘ਖੂਬ ਖੁਸ਼ੀ ਲਿਆਂਦੀ।ਪਰ ਚੋਣਾਂ ਲੜਨ ਲਈ ਕਈ ਚਿਹਰਿਆਂ ਨੂੰ ਟਿਕਟ ਦੇਣੀ ਜਾਂ ਨਹੀਂ ਦੇਣੀ ਦੇ ਵਿਵਾਦਾਂ ਨੇ ਮੁੜ ਆਗੂਆਂ ਚ’  ਨਿਰਾਸਤਾ ਫੈਲਾ ਦਿੱਤੀ ਹੈ। ਪਿਛਲੇ ਦਿਨੀ ਸਾਫ ਹੋ ਗਿਆ ਸੀ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਢੀਂਡਸਾ ਪਰਿਵਾਰ ਦੇ ਫਰਜੰਦ ਤੇ ਲੰਬਾ ਸਮਾਂ ਬਤੌਰ ਵਿੱਤ ਮੰਤਰੀ ਰਹੇ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਜਾਣ ਦੀ ਖੂਬ ਚਰਚਾ ਹੋਈ ਕਿਉਂਕਿ ਲੋਕ ਚਾਹੁੰਦੇ ਸੀ ਕਿ ਹਲਕੇ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਚੋਣ  ਮੈਦਾਨ ਵਿੱਚ ਉਤਾਰਤੀ ਹੈ ਤਾਂ ਪਾਰਟੀ ਦੀ  ਜਿੱਤ ਵਾਲਾ ਝੰਡਾ ਝੁਲ ਸਕਦਾ ਹੈ।ਪਰ ਟਿਕਟ ਦੇਣ ਦੀਆਂ ਚੱਲੀਆਂ ਖੂਬ ਚਰਚਾਵਾਂ  ਤੋਂ ਬਾਅਦ ਜਦੋਂ ਕੱਲ ਪਾਰਟੀ ਵੱਲੋਂ ੭ ਉਮੀਦਵਾਰਾਂ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਤਾਂ ਢੀਂਡਸਾ ਛੱਡ ਕੇ ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾ ਨੂੰ ਟਿਕਟ ਦੇ ਦਿੱਤੀ ਗਈ। ਉਮੀਦਵਾਰਾਂ ਦੀ ਸੂਚੀ ਬਾਹਰ ਆਉਣ ਤੋਂ ਬਾਅਦ ਪਾਰਟੀ ਆਗੂਆਂ ਦੇ ਵਰਕਰਾਂ ਵੱਲੋਂ ਢੀਂਡਸਾ ਨੂੰ ਟਿਕਟ ਨਾ ਦੇਣ ਦਾ ਖੁੱਲ ਕੇ ਵਿਰੋਧ ਕੀਤਾ ਜੋ ਲਗਾਤਾਰ ਜਾਰੀ ਹੈ।ਜਿਹੜੀ ਪਾਰਟੀ ਦੇ ਪ੍ਰਧਾਨ ਵੱਲੋਂ ਟਿਕਟ ਦੇਣ ਦੇ ਲਈ ਹਾਮੀ ਭਰਨ ਤੋਂ ਬਾਅਦ ਟਿਕਟ ਤੇ ਕੱਟ ਲਗਾ ਦਿੱਤਾ ਜਾਵੇ ਤਾਂ ਪਾਰਟੀ ਵਰਕਰਾਂ ਚ’ ਗੁੱਸਾ ਤੇ ਨਿਰਾਸਤਾ ਫੈਲਣੀ ਸੰਭਵ ਹੈ। ਜਿਸ ਪਾਰਟੀ ਨੂੰ ਮੁੜ ਪਹਿਲਾਂ ਵਾਲੇ ਪਲੇਟਫਾਰਮ ਤੇ ਵਰਕਰਾਂ ਵੱਲੋਂ ਦੇਖਿਆ ਗਿਆ ਜਦੋਂ ਉਸ ਪਲੇਟਫਾਰਮ ਦੇ ਮੁੜ ਪਹਿਲਾਂ ਵਾਲੇ ਹਾਲਾਤ ਸਾਹਮਣੇ ਆਉਂਦੇ ਹਨ ਤਾਂ ਪਾਰਟੀ ਦਾ ਨੁਕਸਾਨ ਹੋਣਾ ਸੰਭਵ ਹੈ ਅਤੇ ਹੋਵੇਗਾ ਵੀ।  ਆਉਣ ਵਾਲੇ ਦਿਨਾਂ ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਟਿਕਟਾਂ ਨੂੰ ਲੈ ਕੇ ਵਿਸ਼ੇਸ਼ ਧਿਆਨ ਨਾ ਦਿੱਤਾ ਗਿਆ ਤਾਂ ਪਾਰਟੀ ਦਾ ਨੁਕਸਾਨ ਹੋਣ ਤੋਂ ਨਹੀਂ ਰੋਕਿਆ ਜਾ ਸਕਦਾ ।ਵਰਕਰਾਂ ਦੀਆਂ ਬੇਨਤੀਆਂ ਤੇ ਅਰਦਾਸਾਂ ਤੋਂ ਬਾਅਦ ਮੁੜ ਚੜਦੀ ਕਲਾ ਵੱਲ ਜਾ ਰਹੀ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਲਈ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਕੀ ਵਰਕਰਾਂ ਦੀਆਂ ਭਾਵਨਾਵਾਂ ਵੱਲ ਧਿਆਨਗੇ?