ਬਾਦਲ ਵੱਲੋਂ ਪਰਮਿੰਦਰ ਢੀਂਡਸਾ ਨੂੰ ਦਿੱਤੀ ਗਈ ਟਿਕਟ ਵਾਪਸ ਲੈਣ ‘ਤੇ ਪਰਿਵਾਰਾਂ ‘ਚ ਮੁੜ ਪਈਆਂ ਦੂਰੀਆਂ।
ਇਸ ਤੋਂ ਪਹਿਲਾਂ ਬਰਨਾਲਾ ਪਰਿਵਾਰ ਵੀ ਆ ਚੁੱਕਿਆ ਬਾਦਲਾਂ ਦੀ ਲਪੇਟ ‘ਚ
ਬਰਨਾਲਾ (ਹਰਜਿੰਦਰ ਸਿੰਘ ਪੱਪੂ) : ਕਈ ਸਾਲਾਂ ਤੋਂ ਬਾਦਲ ਤੇ ਢੀਂਡਸਾਂ ਪਰਿਵਾਰ ‘ਚ ਦੂਰੀਆਂ ਪਈਆਂ ਹੋਈਆਂ ਸਨ।ਉਹ ਪਿਛਲੇ ਦਿਨੀ ਖ਼ਤਮ ਕਰਕੇ ਦੋਵੇਂ ਧਿਰਾਂ ਵੱਲੋਂ ਇਕੱਠੇ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ।ਜਿਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾਂ ਦੇ ਸਪੁੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਹਲਕਾ ਸੰਗਰੂਰ ਤੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟ ਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ ਨੂੰ ਦੇ ਦਿੱਤੀ ਗਈ। ਜਿਸ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਢੀਂਡਸਾ ਅਤੇ ਬਾਦਲ ਪਰਿਵਾਰ ਵਿੱਚ ਦੂਰੀਆਂ ਪੈ ਗਈਆਂ। ਝੂੰਦਾਂ ਨੂੰ ਟਿਕਟ ਦਿੱਤੀ ਜਾਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਵੱਲੋਂ ਖੁੱਲ੍ਹ ਕੇ ਇਸ ਦਾ ਵਿਰੋਧ ਕੀਤਾ ਗਿਆ।ਜਦਕਿ ਢੀਂਡਸਾ ਸਮਰਥਕਾਂਂ ਵੱਲੋਂ ਵੀ ਇਸ ਫੈਸਲੇ ਖਿਲਾਫ਼ ਖੁੱਲ੍ਹ ਕੇ ਬਾਹਰ ਆ ਗਏ। ਅੱਜ ਢੀਂਡਸਾ ਸਮਰਥਕਾਂ ਵੱਲੋਂ ਸੰਗਰੂਰ ਵਿਖੇ ਇੱਕ ਭਰਵੀਂ ਰੈਲੀ ਕੀਤੀ ਗਈ। ਜਿਸ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਸਮੇਤ ਸੈਂਕੜੇ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟੇ ਜਾਣ ਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਟਿਕਟ ਕੱਟੇ ਜਾਣ ਦਾ ਜੋ ਫ਼ੈਸਲਾ ਲਿਆ ਗਿਆ ਹੈ। ਉਸ ਨਾਲ ਉਹਨਾਂ ਦੇ ਪਰਿਵਾਰ ਸਮੇਤ ਸਮੁੱਚੇ ਸਮੱਰਥਕਾਂ ਨੂੰ ਬਹੁਤ ਹੀ ਦੁੱਖ ਲੱਗਿਆ ਹੈ। ਢੀਂਡਸਾ ਨੇ ਕਿਹਾ ਕਿ ਪਾਰਟੀ ਦੇ ਮੌਜੂਦਾ ਹਾਲਾਤਾਂ ਦੇਖਦੇ ਉਹਨਾਂ ਵੱਲੋਂ ਪਾਰਟੀ ਨੂੰ ਇਕੱਠਾ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਸੀ। ਕਿ ਪਹਿਲਾਂ ਦੀ ਤਰ੍ਹਾਂ ਢੀਂਡਸਾ ਪਰਿਵਾਰ ਬਰਨਾਲਾ ਤੇ ਸੰਗਰੂਰ ਜ਼ਿਲ੍ਹੇ ਨੂੰ ਦੇਖਣਗੇ। ਪਰ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਲੜਨ ਲਈ ਕਿਹਾ ਗਿਆ ਸੀ। ਪਰ ਪ੍ਰਧਾਨ ਬਾਦਲ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਪਰ ਉਹ ਉਸ ਤੇ ਪੂਰੇ ਨਾ ਉੱਤਰ ਸਕੇ। ਉਹਨਾਂ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਨਹੀਂ ਹੋਣ ਦੇਣਾ। ਅਕਾਲੀ ਦਲ ਪਹਿਲਾਂ ਵੀ ਚੜ੍ਹਦੀ ਕਲਾ ‘ਚ ਸੀ ਤੇ ਇਸੇ ਤਰ੍ਹਾਂ ਚੜ੍ਹਦੀ ਕਲਾਂ ਵਿੱਚ ਹੀ ਰਹੇਗਾ। ਢੀਂਡਸਾ ਪਰਿਵਾਰ ਦੇ ਫਰਜੰਦ ਤੇ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸਮੱਰਥਕਾਂ ਨੂੰ ਬਹੁਤ ਹੀ ਠੇਸ ਪਹੁੰਚੀ ਹੈ।ਪਰ ਉਹਨਾਂ ਦਾ ਪਰਿਵਾਰ ਤੇ ਸਮੱਰਥਕ ਪਹਿਲਾਂ ਦੀ ਤਰ੍ਹਾਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਦੇ ਰਹਿਣਗੇ। ਅਖੀਰ ਵਿੱਚ ਉਹਨਾਂ ਕਿਹਾ ਕਿ ਉਹ ਪਾਰਟੀ ਦਾ ਵਿਰੋਧ ਬਿਲਕੁਲ ਨਹੀਂ ਕਰਨਗੇ।ਸਗੋਂ ਆਪਣੇ ਘਰ ਹੀ ਬੈਠਣਗੇ, ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਤਾਂ ਮੁੜ ਮੈਦਾਨੇ ਜੰਗ ਵਿੱਚ ਕੁੱਦਣਗੇ।