ਨਵੀਂ ਦਿੱਲੀ — ਭਾਰਤੀ ਦੀ ਜੋਸ਼ਨਾ ਚਿਨੱਪਾ ਨੇ ਸ਼ੁੱਕਰਵਾਰ ਨੂੰ ਆਪਣਾ ਮੁਕਾਬਲਾ ਜਿੱਤ ਕੇ 21ਵੇਂ ਰਾਸ਼ਟਰਮੰਡਲ ਖੇਡਾਂ 2018 ਦੀ ਸਕੁਐਸ਼ ਮੁਕਾਬਲੇ ਦੇ ਮਹਿਲਾ ਸਿੰਗਲ ਦੇ ਕੁਆਰਟਰਫਾਈਨਲ ‘ਚ ਪ੍ਰਵੇਸ਼ ਕਰ ਲਿਆ ਪਰ ਦੀਪਿਕਾ ਪੱਲੀਕੱਲ ਅਤੇ ਵਿਕਰਮ ਮਲਹੋਤਰਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਜੋਸ਼ਨਾ ਨੇ ਪ੍ਰੀ ਕੁਆਰਟਰਫਾਈਨਲ ‘ਚ ਆਸਟਰੇਲੀਆ ਦੀ ਤਮਿਕਾ ਸਾਕਬੀ ਨੂੰ 11-6, 11-8, 11-4 ਨਾਲ ਹਰਾਇਆ ਜਦਕਿ ਸਟਾਰ ਖਿਡਾਰਨ ਦੀਪਿਕਾ ਨੂੰ ਇੰਗਲੈਂਡ ਦੀ ਐਲੀਸਨ ਵਾਟਰਸ ਨੇ 3-0 ਨਾਲ ਹਰਾ ਕੇ ਬਾਹਰ ਕਰ ਦਿੱਤਾ। ਪੁਰਸ਼ ਵਰਗ ‘ਚ ਭਾਰਤ ਦੇ ਵਿਕਰਮ ਮਲਹੋਤਰਾ ਨੂੰ ਇੰਗਲੈਂਡ ਦੇ ਨਿਕ ਮੈਥਿਊ ਨੇ 40 ਮਿੰਟ ‘ਚ 3-1 ਨਾਲ ਹਰਾਇਆ। ਮੈਥਿਊ ਨੇ ਇਹ ਮੁਕਾਬਲਾ 11-6, 8-11, 11-6, 11-6 ਨਾਲ ਜਿੱਤਿਆ।