ਬਰਨਾਲਾ (ਹਰਜਿੰਦਰ ਸਿੰਘ ਪੱਪੂ)- ਕਈ ਧੜਿਆਂ ਚ ਵੰਡੀ ਹੋਈ ਕਾਂਗਰਸ ਦਾ ਇੱਕ ਪਲੇਟਫਾਰਮ ਤੇ ਆਉਣਾ ਮੁਸ਼ਕਿਲ ਹੀ ਨਹੀਂ ਨਾ ਮੁਸਕਿਲ ਜਾਪਦਾ ਹੈ ।ਕਾਂਗਰਸ ਵੱਲੋਂ 13 ਸੀਟਾਂ ਤੇ 13 ਉਮੀਦਵਾਰ ਮੈਦਾਨ ਚ’ ਉਤਾਰ ਤਾਂ ਦਿੱਤੇ ਗਏ ਹਨ।ਪਰ ਪਾਰਟੀ ਚ ਧੜੇਬਾਜੀ ਖਤਮ ਹੋਣ ਦੀ ਬਜਾਏ ਵਧਦੀ ਜਾ ਰਹੀ ਹੈ। ਲੋਕ ਸਭਾ ਹਲਕਾ ਸੰਗਰੂਰ ਤੋਂ ਦਿੱਗਜ਼ ਤੇ ਧੜੱਲੇਦਾਰ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ ।ਪਰ ਤਿੰਨ ਜਿਲਿਆਂ ਦੀ ਲੋਕ ਸਭਾ ਸੀਟ ਤੋਂ ਵਿਰੋਧੀਆਂ ਮਾਤ ਦੇਣੀ ਤਾਂ ਫਿਲਹਾਲ ਮੁਸ਼ਕਿਲ ਦਿਖਾਈ ਦੇ ਰਹੀ ਹੈ। ਪਰ ਸੁਖਪਾਲ ਸਿੰਘ ਖਹਿਰਾ ਵਰਗਾ ਧਾਕੜ ਆਗੂ ਰੁੱਸੇ ਹੋਏ ਕਾਂਗਰਸੀ ਆਗੂਆਂ ਨੂੰ ਨਾਲ ਤੋਰਨ ਚ ਅਸਫਲ ਹੈ। ਤਕਰੀਬਨ 1 ਮਹੀਨੇ ਤੋਂ ਹਲਕਾ ਸੰਗਰੂਰ ਤੋਂ ਵਿਚਰ ਰਹੇ ਉਮੀਦਵਾਰ ਖਹਿਰਾ ਦੇ ਨਾਲ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਕੇਂਦਰੀ ਮੰਤਰੀ ਵਿਜੈਇੰਦਰ ਸਿੰਗਲਾ,ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ,ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆਂ, ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨਾਲ ਤੁਰ ਪਏ ਹਨ।ਪਰ ਰਾਜਨੀਤਿਕ ਜਾਣਕਾਰਾਂ ਅਜੇ ਵੀ ਹਾਲਾਤ ਕਾਂਗਰਸ ਦੇ ਹੱਕ ਸਾਜਗਰ ਦਿਖਾਈ ਨਹੀਂ ਦੇ ਰਹੇ।13 ਸੀਟਾਂ ਚੋਂ ਜਿਆਦਾ ਸੀਟਾਂ ਕਾਂਗਰਸ ਦੇ ਹੱਕ ਚ’ ਜਾ ਸਕਦੀਆਂ ਨੇ ਜੇਕਰ ਅਕਾਲੀ ਦਲ ,ਭਾਜਪਾ ਤੇ ਆਮ ਆਦਮੀ ਪਾਰਟੀ ਦੇ ਹਾਲਾਤ ਚੰਗੇ ਨਹੀਂ ਦਿਖਾਈ ਦਿੰਦੇ।ਕਾਂਗਰਸੀ ਉਮੀਦਵਾਰ ਖਹਿਰਾ ਵੱਲੋਂ ਮਹਿਲ ਕਲਾਂ ਵਿਖੇ ਕਾਂਗਰਸ ਦੇ ਕਿਸਾਨ ਵਿੰਗ ਦੇ ਆਗੂਆਂ ਨਾਲ ਮਿਲਣੀ ਕੀਤੀ ਗਈ। ਪਰ ਦੇਖਣ ਵਾਲੀ ਗੱਲ ਇਹ ਰਹੀ ਕਿ ਹਲਕੇ ਨਾਲ ਸਬੰਧਤ ਕਾਂਗਰਸੀ ਆਗੂ ਤੇਜਪਾਲ ਸੱਦੋਵਾਲ, ਜਗਰੂਪ ਸਿੰਘ ਕੁਲਾਲ ਮਾਜਰਾ,ਨਿਰਭੈ ਸਿੰਘ ਢੀਂਡਸਾ ਛੀਨੀਵਾਲ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਬਾਬੂ ਰੋਸ਼ਨ ਲਾਲ ਬਾਂਸਲ, ਸਮੇਤ ਕਾਂਗਰਸੀ ਆਗੂ ਮਹੰਤ ਗੁਰਮੀਤ ਸਿੰਘ ਠੀਕਰੀਵਾਲ, ਪ੍ਰਗਟ ਸਿੰਘ ਠੀਕਰੀਵਾਲ, ਕੰਨਗੋ ਉਜਾਗਰ ਸਿੰਘ ਛਾਪਾ, ਨਾਮਧਾਰੀ ਭੁਪਿੰਦਰ ਸਿੰਘ ਛਾਪਾ, ਸਾਉਣ ਸਿੰਘ ਗਹਿ ਮਲ ਸਮੇਤ ਹੋਰ ਬਹੁਤ ਸਾਰੇ ਆਗੂ ਖਹਿਰਾ ਦਾ ਸਵਾਗਤ ਕਰਨ ਨਹੀਂ ਪਹੁੰਚੇ । ਇਸ ਮੌਕੇ ਖਹਿਰਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਦਿਲਾਂ ਚੋਂ ਵਿਸਾਰ ਚੁੱਕੇ ਹਨ।ਲੋਕ ਇਹਨਾਂ ਦਾ ਬਿਸਤਰਾ ਗੋਲ ਕਰ ਦੇਣਗੇ। ਕੇਂਦਰ ਦੀ ਸੱਤਾ ਤੇ ਬੈਠੀ ਭਾਜਪਾ ਸੁਪਨੇ ਤਾਂ ਵੱਡੇ ਵੱਡੇ ਲੈ ਰਹੀ ਹੈ। ਪਰ ਭਾਜਪਾ ਨੂੰ ਇਸ ਵਾਰ ਸੱਤਾ ਦੇ ਨੇੜੇ ਤੇੜੇ ਵੀ ਫਟਕਣ ਨਹੀ ਦਿੱਤਾ ਜਾਵੇਗਾ।
ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਤੇ ਬੋਲਦੇ ਉਹਨਾਂ ਕਿਹਾ ਕਿ ਪਾਰਟੀ ਤੇ ਕਾਬਜ ਅਕਾਲੀ ਆਗੂਆਂ ਦੀ ਨਲਾਇਕੀ ਕਾਰਨ ਪਾਰਟੀ ਲੋਕਾਂ ਦੇ ਦਿਲਾਂ ਚੋਂ ਵਿਸਰ ਚੁੱਕੀ ਹੈ।ਪੰਜਾਬ ਦੇ ਲੋਕਾਂ ਵੱਲੋਂ ਦਿਲ ਚ ਇਹ ਧਾਰ ਲਿਆ ਹੈ ਕਿ ਭਾਜਪਾ ਨੂੰ ਕੇਂਦਰ ਚ’ ਤੇ ਪੰਜਾਬ ਪੰਜਾਬ ਦੀ ਸੱਤਾ ਤੋਂ ਆਮ ਆਦਮੀ ਪਾਰਟੀ ਨੂੰ ਬਾਹਰ ਦਾ ਰਸਤਾ ਦਿਖਾ ਕੇ ਹੀ ਦਮ ਜਾਣਗੇ।ਜਿਕਰਯੋਗ ਹੈ ਇੱਕ ਪੈਲਸ ਵਿਖੇ ਰੱਖੀ ਗਈ ਕਿਸਾਨ ਵਿੰਗ ਦੀ ਉਕਤ ਮੀਟਿੰਗ ਵਿੱਚ ਕਾਂਗਰਸੀ ਆਗੂਆਂ ਦੇ ਪਰਸ ਚੋਰੀ ਤੇ ਇੱਕ ਜਿਲਾ ਪ੍ਰਧਾਨ ਦਾ ਬਹੁਤ ਕੀਮਤੀ ਮੋਬਾਇਲ ਵੀ ਚੋਰੀ ਕਰ ਲਿਆ ਗਿਆ।ਇਸ ਮੌਕੇ ਆਲ ਇੰਡੀਆ ਕਾਂਗਰਸ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ,ਸੂਬਾ ਆਗੂ ਕਿਸਾਨ ਵਿੰਗ ਤੇ ਬਲਾਕ ਪ੍ਰਧਾਨ ਨਿਰਮਲ ਸਿੰਘ ਨਿੰਮਾ ਛੀਨੀਵਾਲ,ਜਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸਰਬੀ ਮਹਿਲ ਕਲਾਂ, ਕਾਂਗਰਸ ਦੇ ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ, ਮਨਜੀਤ ਸਿੰਘ ਮਹਿਲ ਖੁਰਦ,ਰਫੀਕ ਮੁਹੰਮਦ ਮਹਿਲ ਖੁਰਦ, ਜਸਮੇਲ ਸਿੰਘ ਬੜੀ, ਜਿਲਾ ਵਾਇਸ ਪ੍ਰਧਾਨ ਸਿਮਰਜੀਤ ਸਿੰਘ ਜੌਹਲ ਪੰਡੋਰੀ, ਕੁਲਦੀਪ ਸਿੰਘ ਸੰਧੂ, ਪਰਮਿੰਦਰ ਸਿੰਘ ਬੀਰੀ ਗਿੱਲ, ਪਰਮਿੰਦਰ ਸਿੰਘ ਧੂਰਕੋਟ, ਬਲਵਿੰਦਰ ਸਿੰਘ ਬੰਬ ਸਮਰਾਲਾ, ਜਸਪਾਲ ਸਿੰਘ ਸੇਖੋਂ, ਪੰਚਾਇਤ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰਧਾਨ ਸਤਨਾਮ ਸਿੰਘ ਪੱਤੀ ,ਬਲਵੰਤ ਰਾਏ ਸ਼ਰਮਾ ਹਮੀਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਜਿਲਿਆਂ ਦੇ ਕਾਂਗਰਸ ਕਿਸਾਨ ਵਿੰਗ ਦੇ ਆਗੂ ਹਾਜਰ ਸਨ।