kids

ਟੋਰਾਂਟੋਂ (ਹਰਜੀਤ ਸਿੰਘ ਬਾਜਵਾ) : ਬੱਚਿਆਂ ਨੂੰ ਆਤਮ-ਨਿਰਭਰ ਬਣਾਉਂਣ ਦੀ ਸਕੀਮ ਤਹਿਤ ਹੋਮ ਡਿੱਪੋ ਸਟੋਰ ਦੀਆਂ ਵੱਖ-ਵੱਖ ਬਰਾਂਚਾਂ ਵੱਲੋਂ ਬੱਚਿਆਂ ਦੀਆਂ ਸਰਦੀਆਂ ਦੀ ਛੁੱਟੀਆਂ (ਵਿੰਟਰ ਬਰੇਕ) ਤਹਿਤ ਮੁਫਤ ਵਿੱਚ ‘ਕਿਡਜ਼ ਵਿੰਟਰ ਬਰੇਕ ਵਰਕਸ਼ਾਪ’ ਲਗਾਈ ਗਈ ਜਿਸ ਵਿੱਚ ਹਰ ਵਰਗ ਦੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਂਣ ਲਈ ਉਹਨਾਂ ਨੂੰ ਸਿਖਿਆਵਾਂ ਦਿੰਿਦਆਂ ਸਟੋਰਾਂ ਦੇ ਸਟਾਫ ਵੱਲੋਂ ਜਿੱਥੇ ਵੱਖ-ਵੱਖ ਪ੍ਰੋਜੈਕਟ ਬਣਾਉਂਣ ਵਿੱਚ ਮਦਦ ਕੀਤੀ ਗਈ ਉੱਥੇ ਹੀ ਆਪਣੇ ਵੱਲੋਂ ਲੋੜੀਦਾਂ ਸਮਾਨ ਵੀ ਮੁਹੱਈਆ ਕਰਵਾਇਆ ਗਿਆ ਜਿਸ ਬਾਰੇ ਉੱਥੇ ਮੌਜੂਦ ਇੱਕ ਸਕੂਲ ਦੇ ਅਧਿਆਪਕ ਨੇ ਗੱਲਬਾਤ ਦੌਰਾਨ ਦੱਸਿਆ ਕਿ ਬੱਚਿਆਂ ਨੂੰ ਮੁੱਢ ਤੋਂ ਹੀ ਹੱਥੀਂ ਕੰਮ ਕਰਨ ਅਤੇ ਆਪੋ-ਆਪਣੇ ਘਰਾਂ ਵਿੱਚ ਛੋਟਾ-ਮੋਟਾ ਕੰਮ ਆਪ ਹੱਥੀੰਂ ਕਰਨ ਦੀ ਸਿਖਲਾਈ ਇਸ ਲਈ ਦਿੱਤੀ ਜਾਂਦੀ ਹੈ ਤਾਂ ਕਿ ਇੱਕ ਤਾਂ ਬੱਚੇ ਨੂੰ ਕੰਮ ਕਰਨ ਦੀ ਆਦਤ ਪੈ ਜਾਵੇ ਅਤੇ ਆਪ ਕੰਮ ਸਿੱਖ ਕੇ ਜ਼ਿੰਦਗੀ ਵਿੱਚ ਹਜ਼ਾਰਾਂ ਡਾਲਰ ਬਚਾ ਅਤੇ ਕਮਾ ਸਕਦੇ ਹਨ।