ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। CM ਮਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨ ਤੋਂ ਸੀਐੱਮ ਮਾਨ ਦੀ ਤਬੀਅਤ ਖਰਾਬ ਚੱਲ ਰਹੀ ਸੀ ਜਿਸ ਦੇ ਚੱਲਦਿਆਂ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਨੂੰ ਵੀ ਮੁਲਤਵੀ ਕੀਤਾ ਗਿਆ।
ਪੰਜਾਬ ਵਿਚ ਜਦੋਂ ਤੋਂ ਹੜ੍ਹ ਆਏ ਹਨ, ਉਦੋਂ ਤੋਂ ਸੀਐੱਮ ਮਾਨ ਪੂਰੀ ਤਰ੍ਹਾਂ ਤੋਂ ਐਕਟਿਵ ਹਨ। ਉਨ੍ਹਾਂ ਵੱਲੋਂ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਸੀ ਤੇ ਜ਼ਮੀਨੀ ਪੱਧਰ ‘ਤੇ ਰਾਹਤ ਤੇ ਬਚਾਅ ਕਾਰਜਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਸੀ ਪਰ ਇਨ੍ਹਾਂ ਸਭ ਤੇ ਵਿਚਾਲੇ ਪਿਛਲੇ ਦੋ ਦਿਨ ਤੋਂ ਸੀਐੱਮ ਮਾਨ ਦੀ ਸਿਹਤ ਠੀਕ ਨਹੀਂ ਹੈ। ਪਹਿਲਾਂ ਤਾਂ ਉਹ ਆਪਣੀ ਸੀਐੱਮ ਰਿਹਾਇਸ਼ ‘ਤੇ ਹੀ ਸਨ ਪਰ ਅੱਜ ਤਬੀਅਤ ਖਰਾਬ ਹੋਣ ‘ਤੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਹੈ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਜੋ ਕਿ ਪੰਜਾਬ ਦੌਰੇ ‘ਤੇ ਹਨ, ਵੱਲੋਂ ਸੀਐੱਮ ਮਾਨ ਦਾ ਹਾਲ-ਚਾਲ ਜਾਣਿਆ ਗਿਆ ਸੀ।