ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਸ਼ੁੱਕਰਵਾਰ ਨੂੰ ਪੰਜਾਬ ਦੌਰੇ ‘ਤੇ ਹਨ। ਨਾਇਬ ਸੈਣੀ ਹੈਲੀਕਾਪਟਰ ਰਾਹੀਂ ਅੰਮ੍ਰਿਤਸਰ ਪੁੱਜੇ। ਇਹ ਉਨ੍ਹਾਂ ਦਾ ਸਿਆਸੀ ਦੌਰਾ ਹੈ, ਉਹ ਅੱਜ ਸ਼ਾਮ ਜਲੰਧਰ ਪੱਛਮੀ ਚੋਣਾਂ ਦੌਰਾਨ ਭਾਜਪਾ ਉਮੀਦਵਾਰ ਲਈ ਚੋਣ ਪ੍ਰਚਾਰ ਕਰਨਗੇ। ਹਰਿਮੰਦਰ ਸਾਹਿਬ ਵਿੱਚ ਪੀਣ ਵਾਲੇ ਪਾਣੀ ਦੇ ਮੁੱਦੇ ’ਤੇ ਨਾਇਬ ਸੈਣੀ ਨੇ ਪੰਜਾਬ ਨੂੰ ਵੱਡਾ ਭਰਾ ਦੱਸਿਆ।

ਸੀਐਮ ਸੈਣੀ ਨੇ ਕਿਹਾ-ਹਰਿਆਣਾ ਪੰਜਾਬ ਤੋਂ ਵੱਖ ਨਹੀਂ ਹੈ। ਅਸੀਂ ਉਹੀ ਹਾਂ, ਹਾਲਾਤ ਵੱਖਰੇ ਹੋ ਜਾਂਦੇ ਹਨ। ਪਹਿਲਾਂ ਸੂਬਾ ਵੱਡਾ ਸੀ ਅਤੇ ਵਿਕਾਸ ਦੀ ਰਫਤਾਰ ਜੋ ਬਣਦੀ ਹੈ, ਉਹ ਬਣ ਨਹੀਂ ਸਕਦੀ। ਇਸ ਕਾਰਨ ਪੰਜਾਬ ਤੋਂ ਹਰਿਆਣਾ ਬਣਿਆ। ਅਸੀਂ ਪੰਜਾਬ ਦੇ ਚੋਟੇ ਭਰਾ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਵੱਡੇ ਭਰਾ ਦਾ ਫਰਜ਼ ਹੈ ਛੋਟੇ ਭਰਾ ਨੂੰ ਪਾਣੀ ਪਿਲਾਉਣਾ।
ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਵੱਡੇ ਭਰਾ ਨੂੰ ਹੀ ਬੇਨਤੀ ਕਰ ਸਕਦੇ ਹਾਂ। ਹਰਿਆਣਾ ਦੀ ਬਹੁਤ ਸਾਰੀ ਜ਼ਮੀਨ ਉਸ ਪਾਣੀ ਦੀ ਉਡੀਕ ਕਰ ਰਹੀ ਹੈ। ਪੰਜਾਬ ਵੰਡਾ ਭਰਾ ਹੋਣ ਦੇ ਨਾਤੇ ਛੋਟੇ ਭਰਾ ਨੂੰ ਨਿਰਾਸ਼ ਨਹੀਂ ਕਰੇਗਾ। ਇਹ ਇੱਕ ਹੀ ਘਰ ਹੈ, ਦੋ ਘਰ ਨਹੀਂ ਹਨ।ਵੱਡਾ ਭਰਾ ਜ਼ਰੂਰ ਦੇਵੇਗਾ, ਪੂਰਾ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ- ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਪੰਜਾਬ ਛੋਟੇ ਭਰਾ ਨੂੰ ਨਿਰਾਸ਼ ਨਹੀਂ ਕਰੇਗਾ।

ਦੁਸ਼ਯੰਤ ਚੌਟਾਲਾ ਦੇ ਬਿਆਨ ਕਿ ਭਾਜਪਾ ਦੇ ਗਠਜੋੜ ਦਾ ਨੁਕਸਾਨ ਹੋਇਆ, ਸੀਐਮ ਸੈਣੀ ਨੇ ਕਿਹਾ ਕਿ ਇਹ ਰਾਜਨੀਤੀ ਹੈ। ਜਦੋਂ ਗਠਜੋੜ ਸੀ ਤਾਂ ਚੰਗਾ ਲੱਗ ਰਿਹਾ ਸੀ, ਹੁਣ ਜਦੋਂ ਗਠਜੋੜ ਟੁੱਟ ਰਿਹਾ ਹੈ ਤਾਂ ਬੁਰਾ ਲੱਗ ਰਿਹਾ ਹੈ।

ਇਸ ਦੇ ਨਾਲ ਹੀ ਸੀਐਮ ਸੈਣੀ ਨੇ ਕਿਹਾ ਕਿ ਮੈਂ ਆਪਣੇ ਹਰਿਆਣਾ ਦੇ ਵਿਕਾਸ ਲਈ ਗੁਰੂਆਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ। ਮੈਂ ਇੱਥੇ ਪ੍ਰਾਰਥਨਾ ਕੀਤੀ ਹੈ ਕਿ ਹਰ ਵਿਅਕਤੀ ਤੰਦਰੁਸਤ ਰਹੇ ਅਤੇ ਅੱਗੇ ਵਧੇ। ਮੈਂ ਵੀ ਇਸ ਧਰਤੀ ਤੋਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਅੱਜ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ ਕਿ ਅਸੀਂ ਇਸ ਧਰਤੀ ‘ਤੇ ਆਪਣਾ ਸਿਰ ਝੁਕਾ ਲਿਆ ਹੈ।