ਬਲਬੀਰ ਸਿੰਘ ਬੱਬੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਦੂਜਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਕਰਵਾਇਆ ਡਾਕਟਰ ਗੁਰਪ੍ਰੀਤ ਕੌਰ ਗਰਭਪਤੀ ਸਨ ਤੇ ਅੱਜ ਉਹਨਾਂ ਦੀ ਕੁੱਖੋਂ ਇੱਕ ਲੜਕੀ ਨੇ ਜਨਮ ਲਿਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਨੇ ਖੁਦ ਵੀਡੀਓ ਜਾਰੀ ਕਰਕੇ ਦਿੱਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਲੜਕੀ ਪੈਦਾ ਹੋਣ ਉੱਤੇ ਉਹ ਖੁਦ ਲੋਕਾਂ ਨੂੰ ਵਧਾਈਆਂ ਦੇ ਕੇ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ ਤੇ ਲੋਕ ਵੀ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ।
ਅਦਾਰਾ ਪੰਜਾਬ ਸਟਾਰ ਕਨੇਡਾ ਮੁੱਖ ਮੰਤਰੀ ਦੇ ਘਰ ਬੱਚੀ ਪੈਦਾ ਹੋਣ ਉੱਤੇ ਉਹਨਾਂ ਨੂੰ ਵਧਾਈਆਂ ਦਿੰਦਾ ਹੈ।