ਏਅਰਪੋਰਟ ‘ਤੇ ਥੱਪੜ ਮਾਰਨ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਆ ਜਾਂਚ ਨੂੰ ਲੈ ਕੇ ਬਹਿਸ ਦੌਰਾਨ ਸਪਾਈਸ ਜੈੱਟ ਦੀ ਇੱਕ ਮਹਿਲਾ ਕਰਮਚਾਰੀ ਨੇ ਸੀਆਈਐਸਐਫ ਦੇ ਇੱਕ ਜਵਾਨ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। CISF ਜਵਾਨਾਂ ਦਾ ਕਹਿਣਾ ਹੈ ਕਿ ਬਿਨ੍ਹਾਂ ਤਲਾਸ਼ੀ ਦੇ ਜ਼ਬਰਦਸਤੀ ਵਹੀਕਲ ਗੇਟ ਤੋਂ ਅੰਦਰ ਜਾਣ ਦੀ ਜ਼ਿਦ ‘ਤੇ ਮਨ੍ਹਾ ਕਰਨ ‘ਤੇ ਏਅਰਲਾਈਨ ਦੀ ਮਹਿਲਾ ਸਟਾਫ ਭੜਕ ਗਈ। ਜਿਸ ਤੋਂ ਬਾਅਦ ਉਸਨੇ CISF ਜਵਾਨ ਦੇ ਥੱਪੜ ਜੜ ਦਿੱਤਾ।
ਇਸ ਤੋਂ ਬਾਅਦ ਪੀੜਤ CISF ਜਵਾਨ ਨੇ ਏਅਰਪੋਰਟ ਥਾਣੇ ਵਿੱਚ ਇਸਦੀ ਰਿਪੋਰਟ ਦਿੱਤੀ। ਫਿਰ ਪੁਲਿਸ ਨੇ ਮਹਿਲਾ ਕਰਮਚਾਰੀ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣੇ ਵਿੱਚ ਦਰਜ ਰਿਪੋਰਟ ਵਿੱਚ ਦੱਸਿਆ ਕਿ ਰਾਤ ਦੇ ਸਮੇਂ ਜੈਪੁਰ ਏਅਰਪੋਰਟ ਨੇ ਵਹੀਕਲ ਗੇਟ ‘ਤੇ ਹਥਿਆਰ ਦੇ ਨਾਲ ਤਾਇਨਾਤ ਸੀ। ਉਦੋਂ ਵੀਰਵਾਰ ਸਵੇਰੇ 4.40 ਵਜੇ ਮਹਿਲਾ ਕਰਮਚਾਰੀ ਪਹੁੰਚੀ। ਉਸਨੇ ਦੱਸਿਆ ਕਿ ਜਦੋਂ ਉਹ ਵਹੀਕਲ ਗੇਟ ਤੋਂ ਅੰਦਰ ਜਾਣ ਲੱਗੀ ਤਾਂ ਉਸਨੇ ਮਹਿਲਾ ਕਰਮਚਾਰੀ ਰੋਕਿਆ। ਜਿਸ ਤੋਂ ਬਾਅਦ ਉਹ ਜਲਦੀ ਏਅਰਪੋਰਟ ਦੇ ਅੰਦਰ ਜਾਣ ਦੀ ਜ਼ਿਦ ਕਰਨ ਲੱਗੀ।

ਜਿਸ ਤੋਂ ਬਾਅਦ ਵੀ ਮਹਿਲਾ ਕ੍ਰਮਕਘਰੈ ਨੂੰ ਬਹੁਤ ਸਮਝਾਇਆ ਗਿਆ, ਪਰ ਉਹ ਨਾ ਮੰਨੀ। ਉਸਨੇ CISF ਸਟਾਫ ਨਾਲ ਬਹਿਸ ਕਰਦੇ ਹੋਏ ਅਚਾਨਕ ਹੀ ਉਸਦੇ ਥੱਪੜ ਮਾਰ ਦਿੱਤਾ। ਇਸ ਪੂਰੇ ਘਟਨਾਕ੍ਰਮ ਦੇ ਬਾਅਦ CISF CI ਨੇ ਏਅਰਪੋਰਟ ਪੁਲਿਸ ਥਾਣੇ ਵਿੱਚ ਰਿਪੋਰਟ ਦਿੱਤੀ। ਇਸਦੇ ਬਾਅਦ ਪੁਲਿਸ ਨੇ FIR ਦਰਜ ਕਰ ਕੇ ਮਹਿਲਾ ਕਰਮਚਾਰੀ ਨੂੰ ਹਿਰਾਸਤ ਵਿੱਚ ਲੈ ਲਿਆ।