ਗੁਜਰਾਤ ਦੀ ਸੀਆਈਡੀ ਸ਼ਾਖਾ ਨੇ ਭਾਰਤ ਦੇ 4 ਮਸ਼ਹੂਰ ਕ੍ਰਿਕਟਰਾਂ ਨੂੰ ਸੰਮਨ ਭੇਜੇ ਹਨ। ਇਨ੍ਹਾਂ ਚਾਰ ਕ੍ਰਿਕਟਰਾਂ ਦੇ ਨਾਂਅ ਸ਼ੁਭਮਨ ਗਿੱਲ, ਰਾਹੁਲ ਤਿਵਾਤੀਆ, ਮੋਹਿਤ ਸ਼ਰਮਾ ਤੇ ਸਾਈ ਸੁਦਰਸ਼ਨ ਹਨ, ਜਿਨ੍ਹਾਂ ਨੂੰ 450 ਕਰੋੜ ਰੁਪਏ ਦੇ ਚਿੱਟ ਫੰਡ ਘੁਟਾਲੇ ‘ਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਨਿਵੇਸ਼ ਫਰਾਡ ਦੇ ਸਰਗਨਾ ਭੁਪਿੰਦਰ ਸਿੰਘ ਜਾਲਾ ਤੋਂ ਜਾਂਚ ਏਜੰਸੀਆਂ ਨੇ ਪੁੱਛਗਿੱਛ ਕੀਤੀ। ਉਸ ਨੇ ਖ਼ੁਲਾਸਾ ਕੀਤਾ ਕਿ ਅਗਲੇ ਚਾਰ ਕ੍ਰਿਕਟਰਾਂ ਨੇ ਨਿਵੇਸ਼ ਕੀਤਾ ਪੈਸਾ ਵਾਪਸ ਨਹੀਂ ਕੀਤਾ ਹੈ।
ਜਾਂਚ ਅਧਿਕਾਰੀਆਂ ਦੇ ਅਨੁਸਾਰ, ਇੰਡੀਅਨ ਪ੍ਰੀਮੀਅਰ ਲੀਗ ਵਿੱਚ ਗੁਜਰਾਤ ਟਾਈਟਨਸ ਦੀ ਕਪਤਾਨੀ ਕਰਨ ਵਾਲੇ ਸ਼ੁਭਮਨ ਗਿੱਲ ਨੇ ਫਰਾਡ ਸਕੀਮ ਵਿੱਚ 1.95 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। ਉਸ ਤੋਂ ਇਲਾਵਾ ਤਿੰਨ ਹੋਰ ਕ੍ਰਿਕਟਰਾਂ ਨੇ ਉਸ ਤੋਂ ਘੱਟ ਰਕਮ ਨਿਵੇਸ਼ ਕੀਤੀ। ਸੀਆਈਡੀ ਅਧਿਕਾਰੀਆਂ ਨੇ ਭੁਪਿੰਦਰ ਸਿੰਘ ਜਾਲਾ ਦੇ ਖਾਤੇ ਸੰਭਾਲਣ ਵਾਲੇ ਰੁਸ਼ਿਕ ਮਹਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇੱਕ ਮੀਡੀਆ ਰਿਪੋਰਟ ਦੇ ਅਨੁਸਾਰ, “ਜੇ ਮਹਿਤਾ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਂਦਾ ਹੈ, ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਸੀਂ ਲੇਖਾਕਾਰਾਂ ਦੀ ਇੱਕ ਟੀਮ ਤਿਆਰ ਕੀਤੀ ਹੈ ਜੋ ਜਾਲਾ ਦੁਆਰਾ ਸੰਚਾਲਿਤ ਗੈਰ-ਰਸਮੀ ਖਾਤੇ ਤੇ ਲੈਣ-ਦੇਣ ਦੀ ਜਾਂਚ ਕਰੇਗੀ।
ਅਧਿਕਾਰੀਆਂ ਨੇ ਪਹਿਲਾਂ ਖੁਲਾਸਾ ਕੀਤਾ ਸੀ ਕਿ ਜਾਲਾ ਨੇ 6 ਹਜ਼ਾਰ ਕਰੋੜ ਰੁਪਏ ਦਾ ਘਪਲਾ ਕੀਤਾ ਸੀ, ਪਰ ਬਾਅਦ ਵਿਚ ਇਹ ਰਕਮ ਘਟਾ ਕੇ 450 ਕਰੋੜ ਰੁਪਏ ਕਰ ਦਿੱਤੀ ਗਈ। ਅਧਿਕਾਰੀਆਂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, “ਜਾਲਾ ਇੱਕ ਗ਼ੈਰ-ਰਸਮੀ ਲੇਖਾ-ਜੋਖਾ ਰੱਖ ਰਿਹਾ ਸੀ, ਜਿਸ ਨੂੰ ਸੀਆਈਡੀ ਯੂਨਿਟ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਕਿਤਾਬ ਵਿੱਚ 52 ਕਰੋੜ ਰੁਪਏ ਦੇ ਲੈਣ-ਦੇਣ ਪਾਏ ਗਏ ਹਨ। ਜਾਂਚ ਦੇ ਅਨੁਸਾਰ, ਕੁੱਲ ਰਕਮ ਦਾ ਅੰਦਾਜ਼ਾ ਲਗਾਇਆ ਗਿਆ ਹੈ। 450 ਕਰੋੜ ਰੁਪਏ ਹੈ ਅਤੇ ਛਾਪੇਮਾਰੀ ਜਾਰੀ ਰਹਿਣ ਨਾਲ ਇਹ ਰਕਮ ਵਧ ਸਕਦੀ ਹੈ।”