ਬੀਤੇ ਦਿਨੀਂ 7 ਅਪ੍ਰੈਲ 2024 ਨੂੰ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ ਅਤੇ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਜੀ ਦੀ ਰਹਿਨੁਮਾਈ ਹੇਠ* ਵਿਸਾਖੀ ਅਤੇ ਖਾਲਸਾ ਸਿਰਜਣਾ ਦਿਵਸ* ਨੂੰ ਸਮਰਪਿਤ ਹਫ਼ਤਾਵਾਰੀ ਮਿਲਣੀ ਅਤੇ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਤੋਂ ਜੁੜੇ ਕਵੀ/ਲੇਖਕਾਂ ਨੇ ਭਾਗ ਲਿਆ। ਇਸ ਸਾਹਿਤਕ ਮਿਲਣੀ ਦਾ ਸੰਚਾਲਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਅਤੇ ਸਾਹਿਬਾ ਜੀਟਨ ਕੌਰ ਨੇ ਸਾਂਝੇ ਤੌਰ ‘ਤੇ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੈਡਮ ਬਲਬੀਰ ਕੌਰ ਰਾਏਕੋਟੀ ਨੇ ਇਸ ਹਫ਼ਤਾਵਾਰੀ ਮਿਲਣੀ ਵਿੱਚ ਜੁੜੇ ਹੋਏ ਸਾਰੇ ਮੈਂਬਰ ਸਾਹਿਬਾਨ ਨੂੰ ਜੀ ਆਇਆਂ ਨੂੰ ਕਿਹਾ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਭਾਰਤ ਦੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਇੱਕ ਅਜਿਹਾ ਮੰਚ ਹੈ ਜੋ ਸੰਸਾਰ ਦੇ ਹਰ ਖਿੱਤੇ ਵਿੱਚ ਵੱਸਦੇ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਕਵੀਆਂ ਤੇ ਲੇਖਕਾਂ ਨੂੰ ਆਪਸ ਵਿੱਚ ਜੋੜ ਕੇ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰ ਰਿਹਾ ਹੈ।ਇਸ ਤੋਂ ਇਲਾਵਾ ਡਾ.ਦਲਬੀਰ ਸਿੰਘ ਕਥੂਰੀਆ ਜੋ ਕਿ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਤੋਂ ਇਸ ਕਵੀ ਦਰਬਾਰ ਵਿਚ ਜੁੜੇ ਹੋਏ ਸਨ ਨੇ ਭਵਨ ਵਿਖੇ ਵੱਖ-ਵੱਖ ਸਾਹਿਤਕਾਰਾਂ ਦੇ ਭਵਨ ਵਿਖੇ ਹੋ ਰਹੇ ਸਨਮਾਨ ਸਮਾਰੋਹ ਤੇ ਸਾਹਿਤਕ ਸਮਾਗਮ ਦਾ ਸਿੱਧਾ ਪ੍ਰਸਾਰਣ ਜ਼ੂਮ ਐਪ ਰਾਹੀਂ ਸਾਂਝਾ ਕਰ ਰਹੇ ਸਨ। ਉਹਨਾਂ ਨੇ ਪ੍ਰਵਾਸੀ ਪੰਜਾਬੀ ਕਵੀਆਂ ਨਾਲ ਬਾਕੀ ਜੁੜੇ ਹੋਏ ਮੈਂਬਰ ਸਾਹਿਬਾਨ ਨਾਲ ਜਾਣ ਪਹਿਚਾਣ ਕਰਵਾਈ। ਜਿਹਨਾਂ ਵਿੱਚ ਪ੍ਰਗਟ ਸਿੰਘ ਬੱਗਾ, ਡਾਕਟਰ ਸੁਰਿੰਦਰ ਕਮਲ, ਹਰਦਿਆਲ ਸਿੰਘ ਝੀਤਾ, ਡਾ.ਦਵਿੰਦਰ ਸਿੰਘ ਲੱਧੜ, ਅਮਰਜੀਤ ਸਿੰਘ ਜੀਤ ਆਦਿ ਨੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਅਤੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਦੁਆਰਾ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।ਡਾ.ਕਥੂਰੀਆ ਨੇ ਦੱਸਿਆ ਕਿ ਤੀਸਰੀ ਵਿਸ਼ਵ ਪੰਜਾਬੀ ਕਾਨਫ਼ਰੰਸ ੨੮,੨੯ ਤੇ ੩੦ ਜੂਨ ਨੂੰ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਵਿਖੇ ਹੋਣ ਜਾ ਰਹੀ ਹੈ ਜਿਸ ਵਿਚ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਤੋਂ ਵਿਦਵਾਨ ਤੇ ਲੇਖਕ ਪਹੁੰਚ ਰਹੇ ਹਨ ਦੀ ਤਿਆਰੀਆਂ ਜ਼ੋਰਾਂ ‘ਤੇ ਚਲ ਰਹੀਆਂ ਹਨ। ਇਸ ਕਵੀ ਦਰਬਾਰ ਵਿਚ ਕੰਵਲਜੀਤ ਸਿੰਘ ਲੱਕੀ ਜਨਰਲ ਸਕੱਤਰ ਵਿਸ਼ਵ ਪੰਜਾਬੀ ਸਭਾ ਕੈਨੇਡਾ, ਸੋਹਣ ਸਿੰਘ ਗੈਦੂ, ਡਾਕਟਰ ਦਵਿੰਦਰ ਸਿੰਘ ਲੱਧੜ ਸੀਨੀਅਰ ਮੀਤ ਪ੍ਰਧਾਨ, ਬਲਰਾਜ ਸਿੰਘ ਸਰਾਂ, ਇਵਨੀਤ ਰਾਏਕੋਟੀ (ਈਵਾ) ਸਹਿਬਾ ਜੀਟਨ ਕੌਰ, ਡਾਕਟਰ ਰਮਨਦੀਪ ਸਿੰਘ, ਗੁਰਪ੍ਰੀਤ ਕੌਰ ਰਾਏਕੋਟੀ, ਰਮਾ ਰਮੇਸ਼ਵਰੀ ਪਟਿਆਲਾ,ਕੇਵਲ ਸਿੰਘ ਕੰਵਲ, ਦੀਪ ਲੁਧਿਆਣਵੀ, ਬਲਜੀਤ ਸਿੰਘ ਗਰੋਵਰ, ਗਿਆਨ ਸਿੰਘ ਘਈ, ਬਲਵਿੰਦਰ ਦਿਲਦਾਰ, ਸੁਖਵਿੰਦਰ ਆਹੀ, ਸੁਖਬੀਰ ਸਿੰਘ ਮੁਹਾਲੀ, ਲਖਵਿੰਦਰ ਕੌਰ,ਅਜ਼ੀਮ ਕਾਜ਼ੀ ਲਾਹੌਰ, ਹਰਜਿੰਦਰ ਕੌਰ ਸੱਧਰ, ਸੰਦੀਪ ਕੌਰ ਚੀਮਾ, ਖੁਸ਼ਪ੍ਰੀਤ ਸਿੰਘ ਹਰੀਗੜ੍ਹ, ਹਰਦੀਪ ਕੌਰ ਜੱਸੋਵਾਲ, ਨਿਰਮਲਾ ਗਰਗ, ਬਲਵਿੰਦਰ ਕੌਰ ਥਿੰਦ,ਕਿਰਨ ਸਿੰਗਲਾ ਪਟਿਆਲਾ, ਗੁਰਵਿੰਦਰ ਸਿੰਘ ਧਾਲੀਵਾਲ, ਦਲਬੀਰ ਸਿੰਘ ਰਿਆੜ,ਰਣਜੀਤ ਸਿੰਘ ਸਿਰਸਾ, ਕਿਰਪਾਲ ਸਿੰਘ ਮੂਣਕ, ਗੁਰਜੀਤ ਕੌਰ, ਛ੍ਹਠ ਪਰਮਾਰ, ਡਾ. ਕੰਮਲਦੀਪ ਕੌਰ, ਹਰਪ੍ਰੀਤ ਸਿੰਘ ਪ੍ਰੀਤ, ਅਮਨਦੀਪ ਕੌਰ ਮੋਗਾ, ਪ੍ਰੋ.ਗੁਰਜੰਟ ਸਿੰਘ, ਡਾਕਟਰ ਨਾਇਬ ਸਿੰਘ ਮੰਡੇਰ, ਸ਼ਰਨਪ੍ਰੀਤ ਕੌਰ ਪਟਿਆਲਾ, ਗੁਰਮਤਿ ਸਿੰਘ ਬੱਬੀ ਬਾਜਾਖਾਨਾ, ਰਮਨਦੀਪ ਕੌਰ ਬਾਜਾਖਾਨਾ ਅਤੇ ਸੁਖਵਿੰਦਰ ਸਿੰਘ ਪਟਿਆਲਾ ਨੇ ਹਾਜ਼ਰੀ ਲਗਵਾਈ।ਅਖੀਰ ਮੈਡਮ ਬਲਬੀਰ ਕੌਰ ਰਾਏਕੋਟੀ ਜੀ ਨੇ ਸਾਰੇ ਕਲਮਕਾਰਾਂ ਦਾ ਧੰਨਵਾਦ ਕੀਤਾ।