COP31 ਸੰਮੇਲਨ ਵਿੱਚ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਲਈ ਨਵੇਂ 116 ਮਿਲੀਅਨ ਡਾਲਰ ਦੇ ਫੰਡ ਵੀ ਜਾਰੀ

ਓਟਾਵਾ (ਬਲਜਿੰਦਰ ਸੇਖਾ): ਕੈਨੇਡਾ ਸਰਕਾਰ ਨੇ ਦੁਨੀਆ ਭਰ ਵਿੱਚ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਅਗਲੇ ਪੰਜ ਸਾਲਾਂ ਦੌਰਾਨ 13 ਅਰਬ ਡਾਲਰ ਤੋਂ ਵੱਧ ਦੀ ਵਿੱਤੀ ਸਹਾਇਤਾ ਦੇਣ ਦੀ ਆਪਣੀ ਵਚਨਬੱਧਤਾ ਮੁੜ ਦੁਹਰਾਈ ਹੈ।
ਤੁਰਕੀ ਦੇ ਸ਼ਹਿਰ ਅੰਤਾਲਿਆ ਵਿੱਚ ਚੱਲ ਰਹੇ COP31 ਜਲਵਾਯੂ ਸੰਮੇਲਨ ਦੌਰਾਨ ਵਾਤਾਵਰਣ ਮੰਤਰੀ ਜੂਲੀ ਡੈਬਰੂਸਿਨ ਨੇ ਇਹ ਐਲਾਨ ਕੀਤਾ। ਇਹ ਕੈਨੇਡਾ ਵੱਲੋਂ ਅੰਤਰਰਾਸ਼ਟਰੀ ਪੱਧਰ ‘ਤੇ ਜਲਵਾਯੂ ਸੁਰੱਖਿਆ ਲਈ ਦਿੱਤੇ ਜਾਣ ਗੇ।
ਇਸ ਯੋਜਨਾ ਤਹਿਤ ਕੁੱਲ ਰਕਮ ਵਿੱਚੋਂ 5.9 ਅਰਬ ਡਾਲਰ ਕੈਨੇਡਾ ਦੀਆਂ ਸਰਕਾਰੀ ਸੰਸਥਾਵਾਂ, ਜਿਨ੍ਹਾਂ ਵਿੱਚ Environment and Climate Change Canada, Global Affairs Canada ਅਤੇ FinDev Canada ਸ਼ਾਮਲ ਹਨ, ਵੱਲੋਂ ਮੁਹੱਈਆ ਕਰਵਾਏ ਜਾਣਗੇ। ਬਾਕੀ ਫੰਡਿੰਗ ਵਿੱਚ ਅੰਤਰਰਾਸ਼ਟਰੀ ਵਿਕਾਸ ਬੈਂਕਾਂ, ਰਿਆਇਤੀ ਕਰਜ਼ਿਆਂ ਅਤੇ ਨਿੱਜੀ ਨਿਵੇਸ਼ ਦੀ ਭੂਮਿਕਾ ਹੋਵੇਗੀ।
ੰਮੇਲਨ ਦੌਰਾਨ ਮੰਤਰੀ ਨੇ 12 ਨਵੇਂ ਪ੍ਰੋਜੈਕਟਾਂ ਲਈ 116 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ ਦਾ ਵੀ ਐਲਾਨ ਕੀਤਾ। ਇਨ੍ਹਾਂ ਪ੍ਰੋਜੈਕਟਾਂ ਦਾ ਮੁੱਖ ਉਦੇਸ਼ ਪ੍ਰਦੂਸ਼ਣ ਘਟਾਉਣਾ, ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨਾ,
ਕੈਨੇਡਾ ਸਰਕਾਰ ਅਨੁਸਾਰ ਸਾਲ 2015 ਤੋਂ ਹੁਣ ਤੱਕ ਦੇਸ਼ ਵੱਲੋਂ ਅੰਤਰਰਾਸ਼ਟਰੀ ਜਲਵਾਯੂ ਸਹਾਇਤਾ ਲਈ 14.3 ਅਰਬ ਡਾਲਰ ਤੋਂ ਵੱਧ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਸ ਸਹਾਇਤਾ ਨਾਲ 2050 ਤੱਕ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਲਗਭਗ 658 ਮਿਲੀਅਨ ਮੀਟ੍ਰਿਕ ਟਨ ਦੀ ਕਮੀ ਲਿਆਉਣ ਅਤੇ 4 ਕਰੋੜ ਤੋਂ ਵੱਧ ਲੋਕਾਂ ਨੂੰ ਜਲਵਾਯੂ ਤਬਦੀਲੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਵਿੱਚ ਮਦਦ ਮਿਲਣ ਦੀ ਉਮੀਦ ਹੈ।