ਬਰੈਂਪਟਨ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਿਆਂ ਮੋਟੀ ਰਕਮ ਦੀ ਮੰਗ ਕਰਨ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਨੇ ਪੰਜ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਵਿਚੋਂ ਦੋ ਕੁੜੀਆਂ ਦੱਸੀਆਂ ਜਾ ਰਹੀਆਂ ਹਨ। ਸ਼ੱਕੀਆਂ ਦੀ ਸ਼ਨਾਖਤ 23 ਸਾਲ ਦੇ ਅਨਮੋਲਦੀਪ ਸਿੰਘ, 25 ਸਾਲ ਦੀ ਹਸ਼ਮੀਤ ਕੌਰ, 21 ਸਾਲ ਦੀ ਇਮਾਨਜੋਤ ਕੌਰ, 21 ਸਾਲ ਦੇ ਗਗਨਅਜੀਤ ਸਿੰਘ ਅਤੇ 39 ਸਾਲ ਦੇ ਅਰੁਨਦੀਪ ਥਿੰਦ ਵਜੋਂ ਕੀਤੀ ਗਈ ਹੈ।
ਪੀਲ ਰੀਜਨਲ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਪੀਲ ਰੀਜਨਲ ਪੁਲਿਸ ਨੇ ਇਹ ਗ੍ਰਿਫ਼ਤਾਰੀਆਂ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਸਹਿਯੋਗ ਨਾਲ ਕੀਤੀਆਂ ਜਦੋਂ ਬੀਤੀ 26 ਜਨਵਰੀ ਨੂੰ ਫੋਨ ਕਾਲ ਅਤੇ ਵਟਸਐਪ ਮੈਸੇਜ ਰਾਹੀਂ ਧਮਕੀਆਂ ਦਿਤੀਆਂ ਗਈਆਂ।