ਗੁਰੂਗ੍ਰਾਮ ਅਦਾਲਤ ਨੇ ਦਿੱਤਾ ਰਿਮਾਂਡ
ਗੁਰੁਗ੍ਰਾਮ: ਆਮ ਆਦਮੀ ਪਾਰਟੀ ਸਰਕਾਰ ਵਿੱਚ ਉਦਯੋਗ ਅਤੇ ਵਪਾਰ ਮੰਤਰੀ ਰਹੇ ਸੰਜੀਵ ਅਰੋੜਾ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਮਨੀ ਲਾਂਡਰਿੰਗ ਅਤੇ 100 ਕਰੋੜ ਰੁਪਏ ਤੋਂ ਵੱਧ ਦੇ ਕਥਿਤ ਫਰਜ਼ੀ GST ਘੋਟਾਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਅਰੋੜਾ ਦੀ ED ਵੱਲੋਂ ਲੈਈ ਗਈ ਰਿਮਾਂਡ ਮਿਆਦ ਨੂੰ ਹੋਰ ਦੋ ਦਿਨ ਲਈ ਵਧਾ ਦਿੱਤਾ ਗਿਆ ਹੈ।

ਗੁਰੁਗ੍ਰਾਮ ਦੀ ਵਿਸ਼ੇਸ਼ PMLA ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਹ ਫੈਸਲਾ ਲਿਆ ਹੈ ਤਾਂ ਜੋ ਜਾਂਚ ਏਜੰਸੀ ਅਰੋੜਾ ਤੋਂ ਹੋਰ ਪੁੱਛਗਿੱਛ ਕਰ ਸਕੇ। ਇਸ ਤੋਂ ਪਹਿਲਾਂ, 9 ਮਈ ਨੂੰ ED ਨੇ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਸਰਕਾਰੀ ਘਰ ‘ਤੇ ਲੰਬੀ ਛਾਪੇਮਾਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਅਦਾਲਤ ਨੇ ਉਨ੍ਹਾਂ ਨੂੰ ਪਹਿਲਾਂ 7 ਦਿਨਾਂ ਦੀ ਕਸਟਡੀ ਵਿੱਚ ਭੇਜਿਆ ਸੀ।

ਰਿਮਾਂਡ ਖਤਮ ਹੋਣ ‘ਤੇ ED ਨੇ ਅਦਾਲਤ ਨੂੰ ਦੱਸਿਆ ਕਿ ਅਰੋੜਾ ਦੇ ਵਿੱਤੀ ਲੈਣ-ਦੇਣ, ਫਰਜ਼ੀ ਬਿਲਾਂ ਅਤੇ ਸ਼ੈੱਲ ਕੰਪਨੀਆਂ ਦੇ ਜਾਲ ਦੀ ਜਾਂਚ ਲਈ ਹੋਰ ਸਮੇਂ ਦੀ ਲੋੜ ਹੈ। ਨਾਲ ਹੀ ਕੁਝ ਨਵੇਂ ਸਬੂਤ ਵੀ ਸਾਹਮਣੇ ਆਏ ਹਨ। ਇਸ ਆਧਾਰ ‘ਤੇ ਅਦਾਲਤ ਨੇ ਰਿਮਾਂਡ ਵਧਾਉਣ ਦੀ ਮੰਗ ਮਨਜ਼ੂਰ ਕਰ ਲਈ।