ਪਹਿਲਗਾਮ ਹਮਲੇ ਦੇ ਬਾਅਦ BSF ਵੱਲੋਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਹੈ ਕਿ ਜਿਨ੍ਹਾਂ ਕਿਸਾਨਾਂ ਦੀ ਤਾਰੋਂ ਪਾਰ ਯਾਨੀ ਸਰਹੱਦੋਂ ਪਾਰ ਜ਼ਮੀਨ ਹੈ ਉਹ 2 ਦਿਨਾਂ ਦੇ ਵਿਚ ਕਣਕ ਦੀ ਵਾਢੀ ਕਰ ਲੈਣ ਤੇ ਤੂੜੀ ਵੀ ਸਾਂਭ ਲਵੇ ਕਿਉਂਕਿ ਇਸ ਤੋਂ ਬਾਅਦ ਭਾਰਤ-ਪਾਕਿ ਬਾਰਡਰ ‘ਤੇ ਗੇਟ ਬੰਦ ਕਰ ਦਿੱਤੇ ਜਾਣਗੇ ਤੇ ਇਸ ਤੋਂ ਬਾਅਦ ਕਿਸੇ ਨੂੰ ਫਸਲ ਦੀ ਵਾਢੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਪਹਿਲਗਾਮ ਹਮਲੇ ਦੇ ਬਾਅਦ ਅਟਾਰੀ ਵਾਹਗਾ ਸਰਹੱਦ ਦੇ ਪਿੰਡ ਰੋੜਾਂਵਾਲੀ ਵਿਚ ਗੁਰਦੁਆਰੇ ਵਿਚ ਇਹ ਅਨਾਊਸਮੈਂਟ ਹੋਈ ਹੈ। ਪਿੰਡ ਦੇ ਸਰਪੰਚ ਵੱਲੋਂ ਇਹ ਵੀ ਕਿਹਾ ਗਿਆ ਕਿ ਮੁਸ਼ਕਲ ਦਾ ਸਮਾਂ ਹੈ ਪਰ ਅਸੀਂ BSF ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਬੀਤੇ ਦਿਨੀਂ BSF ਦਾ ਜਵਾਨ ਗਲਤੀ ਨਾਲ ਬਾਰਡਰ ਪਾਰ ਕਰ ਗਿਆ ਤੇ ਉਸ ਨੂੰ ਪਾਕਿ ਰੇਂਜਰਾਂ ਨੇ ਆਪਣੀ ਕੈਦ ਵਿਚ ਰੱਖ ਲਿਆ ਹੈ।

72 ਘੰਟੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਉਸ ਦੀ ਵਤਨ ਵਾਪਸੀ ਨਹੀਂ ਹੋਈ ਹੈ। 3-4 ਫਲੈਗ ਮੀਟਿੰਗ ਵੀ ਹੋ ਚੁੱਕੀਆਂ ਹਨ ਪਰ ਪਾਕਿ ਰੇਂਜਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਹਾਈ ਕਮਿਸ਼ਨ ਵੱਲੋਂ ਆਰਡਰ ਨਹੀਂ ਹੁੰਦਾ ਹੈ BSF ਜਵਾਨ ਨੂੰ ਨਹੀਂ ਛੱਡ ਸਕਦੇ। ਬਾਰਡਰ ਤੋਂ ਪਾਰ ਕਈ ਕਿਸਾਨਾਂ ਦੀ ਜ਼ਮੀਨ ਹੈ। BSF ਵੱਲੋਂ ਸਖਤ ਹਦਾਇਤ ਦਿੱਤੀ ਗਈ ਹੈ ਕਿ 48 ਘੰਟਿਆਂ ਅੰਦਰ ਕਣਕ ਦੀ ਵਾਢੀ ਕਰ ਲਈ ਜਾਵੇ ਤੇ ਤੂੜੀ ਸਾਂਭ ਲਈ ਜਾਵੇ।