ਸਟਾਰ ਨਿਊਜ਼:- EਨਟਾਰੀE ਵਿੱਚ ਇੱਕ ਸਾਬਕਾ ਕੈਨੇਡੀਅਨ Eਲੰਪਿਕ ਫਿਗਰ ਸਕੇਟਰ ਦੀ ਮੌਤ ਅਤੇ ਕਈ ਲੋਕਾਂ ਨੂੰ ਜ਼ਖਮੀ ਕਰਨ ਵਾਲੇ EਨਟਾਰੀE ਹਾਦਸੇ ਵਿੱਚ ਖਤਰਨਾਕ ਡਰਾਈਵਿੰਗ ਦੇ ਦੋਸ਼ਾਂ ਲਈ ਦੋਸ਼ੀ ਟਰੱਕ ਡਰਾਈਵਰ ਨੂੰ ਲੰਘੇ ਬੁੱਧਵਾਰ ਨੂੰ ਢਾਈ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸੁਖਵਿੰਦਰ ਸਿੱਧੂ ਨੇ ਇਸੇ ਸਾਲ ਫਰਵਰੀ ਵਿੱਚ ਖਤਰਨਾਕ ਡਰਾਈਵਿੰਗ ਲਈ ਦੋਸ਼ ਕਬੂਲੇ ਸਨ। ਇਹ ਘਟਨਾ 22 ਅਗਸਤ, 2023 ਨੂੰ ਮੇਲੈਂਕਥੌਨ ਟਾਊਨਸ਼ਿਪ, EਨਟਾਰੀE ਵਿੱਚ ਵਾਪਰੀ ਸੀ ਜਿਸ ਵਿੱਚ ਅਲੈਗਜ਼ੈਂਡਰਾ ਪਾਲ ਦੀ ਮੌਤ ਅਤੇ ਉਸ ਦੇ ਨਿਆਣੇ ਪੁੱਤਰ ਨੂੰ ਜ਼ਖਮੀ ਕਰਨ ਵਾਲੇ ਹਾਦਸੇ ਵਿੱਚ ਖਤਰਨਾਕ ਡਰਾਈਵਿੰਗ ਕਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਲਈ ਸੁਖਵਿੰਦਰ ਸਿੱਧੂ ਨੂੰ ਦੋਸ਼ੀ ਪਾਇਆ ਗਿਆ ਸੀ।
ਔਰੇਂਜਵਿਲ, EਨਟਾਰੀE ਦੀ ਅਦਾਲਤ ਵਿੱਚ ਜੱਜ ਨੇ ਪੀੜਤਾਂ ਦੇ ਪ੍ਰਭਾਵ ਵਾਲੇ ਬਿਆਨਾਂ ਅਤੇ ਟਰੱਕ ਡਰਾਈਵਰ ਵੱਲੋਂ ਹੰਝੂ ਭਰੀ ਮੰਗੀ ਮੁਆਫ਼ੀ ਨੂੰ ਦੇਖਦੇ ਹੋਏ ਸਿੱਧੂ ਨੂੰ 7 ਸਾਲ ਦੀ ਡਰਾਈਵਿੰਗ ਕਰਨ ਦੀ ਪਾਬੰਦੀ ਲਾਈ ਹੈ।
ਅਦਾਲਤ ਵਿੱਚ ਪੜ੍ਹੇ ਗਏ ਤੱਥਾਂ ਅਧਾਰਿਤ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਟਰੱਕ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਜਦੋਂ ਇਹ ਇੱਕ ਉਸਾਰੀ ਅਧੀਨ ਖੇਤਰ ਵਿੱਚ ਦਾਖਲ ਹੋਇਆ ਅਤੇ ਰੁਕੀਆਂ ਕਾਰਾਂ ਨਾਲ ਟਕਰਾ ਗਿਆ।
ਇਸ ਵਿੱਚ ਕਿਹਾ ਗਿਆ ਹੈ ਕਿ ਨਿਰਮਾਣ ਖੇਤਰ ਚੰਗੀ ਤਰ੍ਹਾਂ ਚਿੰਨ੍ਹਿਤ ਸੀ ਅਤੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਜ਼ੋਨ ਨੂੰ ਦਰਸਾਉਣ ਵਾਲੇ ਸੰਕੇਤ ਲੱਗੇ ਹੋਏ ਸਨ, ਅਤੇ ਟਰੱਕ ਦੀ ਰਫ਼ਤਾਰ ਲਗਭਗ 107 ਕਿਲੋਮੀਟਰ ਪ੍ਰਤੀ ਘੰਟਾ ਸੀ ਜਦੋਂ ਇਹ ਹਾਦਸਾਗ੍ਰਸਤ ਹੋਇਆ।
ਤੱਥਾਂ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਿੱਧੂ ਉਸ ਸਮੇਂ 26 ਘੰਟੇ ਤੋਂ ਵੱਧ ਕੰਮ ‘ਤੇ ਸੀ, ਜਿਸ ਵਿੱਚ ਘੱਟੋ-ਘੱਟ 16 ਘੰਟੇ ਦੀ ਡਰਾਈਵਿੰਗ ਸ਼ਾਮਲ ਸੀ। ਜੱਜ ਨੇ ਆਪਣੇ ਫੈਸਲੇ ‘ਚ ਇਹ ਵੀ ਨੋਟ ਕੀਤਾ ਕਿ ਸਿੱਧੂ ‘ਤੇ ਪਹਿਲਾਂ ਵੀ ਕਈ ਤੇਜ਼ ਰਫਤਾਰ ਉਲੰਘਣਾਵਾਂ ਦੇ ਦੋਸ ਸਨ।
ਪੌਲ ਦੀ ਜਾਨ ਲੈਣ ਵਾਲੇ ਹਾਦਸੇ ਵਿੱਚ ਸੱਤ ਕਾਰਾਂ ਸ਼ਾਮਲ ਸਨ। ਇਸ ਵਿਚ ਕਿਹਾ ਗਿਆ ਹੈ ਕਿ ਪਾਲ ਦੇ 10 ਮਹੀਨਿਆਂ ਦੇ ਬੇਟੇ ਸਮੇਤ ਕਈ ਲੋਕ ਜ਼ਖਮੀ ਹੋਏ ਸਨ।
ਪੌਲ, ਜੋ ਹਾਦਸੇ ਦੇ ਸਮੇਂ 31 ਸਾਲ ਦੀ ਸੀ, ਨੇ ਆਪਣੇ ਸਾਥੀ ਮਿਸ਼ੇਲ ਇਸਲਾਮ ਨਾਲ ਇੱਕ ਆਈਸ ਡਾਂਸਰ ਵਜੋਂ Eਲੰਪਿਕ ਵਿੱਚ ਹਿੱਸਾ ਲਿਆ ਸੀ। ਇਸ ਜੋੜੀ ਨੇ ਤਿੰਨ ਕੈਨੇਡੀਅਨ ਚੈਂਪੀਅਨਸ਼ਿਪ ਮੈਡਲ ਜਿੱਤੇ ਸਨ ਅਤੇ 2016 ਵਿੱਚ ਸੰਨਿਆਸ ਲੈਣ ਤੋਂ ਪਹਿਲਾਂ 2014 ਦੀਆਂ Eਲੰਪਿਕ ਵਿੰਟਰ ਗੇਮਾਂ ਵਿੱਚ ਹਿੱਸਾ ਲਿਆ ਸੀ।














