ਬਰੈਂਪਟਨ, ਉਨਟਾਰੀਓ: ਕੈਨੇਡਾ ਦੇ ਸਭਤੋਂ ਵਿਅਸਤ ਵਿੰਡਸਰ ਬਾਰਡਰ ਰਾਹੀ ਦਸੰਬਰ 2021 ‘ਚ 98 ਕਿਲੋ ਕੋਕੀਨ ਜਿਸਦਾ ਬਾਜ਼ਾਰ ਮੁਲ 12 ਮਿਲੀਅਨ ਡਾਲਰ ਬਣਦਾ ਹੈ ਲੰਘਾਉਣ ਦੇ ਦੋਸ਼ ਹੇਠ ਬਰੈਂਪਟਨ ਵਾਸੀ ਟਰੱਕ ਡਰਾਈਵਰ ਜੁਗਰਾਜ ਪ੍ਰੀਤ ਸਿੰਘ (24) ਨੂੰ ਉਨਟਾਰੀਓ ਦੀ ਬਰੈਂਟਫ਼ੋਰ੍ਡ ਅਦਾਲਤ ਵੱਲੋ ਸਾਢੇ ਦਸ ਸਾਲ ਦੀ ਸਜ਼ਾ ਸੁਣਾਈ ਗਈ ਹੈ ,ਸਜ਼ਾ ਤੋਂ ਬਾਅਦ ਜੁਗਰਾਜ ਪ੍ਰੀਤ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ, ਜੱਜ ਨੇ ਸਖ਼ਤ ਰੁੱਖ ਅਪਣਾ ਕਿਹਾ ਹੈ ਕਿ ਇੱਕ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਉਣ ਤੋਂ ਬਾਅਦ ਜੁਗਰਾਜ ਪ੍ਰੀਤ ਵੱਲੋ ਇਸ ਮੁਲਕ ਦੀਆਂ ਕਦਰਾਂ ਕੀਮਤਾਂ ਦਾ ਸਤਿਕਾਰ ਨਹੀਂ ਕੀਤਾ ਗਿਆ, ਦੱਸਣਯੋਗ ਹੈ ਕਿ ਇਸ ਮਾਮਲੇ ਚ ਜੁਗਰਾਜ ਪ੍ਰੀਤ ਵੱਲੋ ਆਪਣੇ ਤੇ ਲੱਗੇ ਦੋਸ਼ ਸਵੀਕਾਰ ਕਰ ਲਏ ਸਨ ਤੇ ਕੈਨੇਡਾ ਤੋ ਡਿਪੋਰਟ ਨਾ ਕਰਨ ਦੀ ਬੇਨਤੀ ਕੀਤੀ ਸੀ , ਜੱਜ ਨੇ ਇਹ ਵੀ ਕਿਹਾ ਹੈ ਕਿ ਜੁਗਰਾਜ ਪ੍ਰੀਤ ਇਸ ਮਾਮਲੇ ਦਾ ਮਾਸਟਰਮਾਈਂਡ ਤੇ ਇੱਕਲਾ ਫਾਇਦਾ ਉਠਾਉਣ ਵਾਲਾ ਨਹੀਂ ਸੀ।