2 ਟ੍ਰਾਂਸਪੋਰਟ ਟਰੱਕਾਂ ਅਤੇ ਇਕ ਹੋਰ ਗੱਡੀ ਦੀ ਟੱਕਰ ਦੌਰਾਨ ਬਰੈਂਪਟਨ ਅਤੇ ਕੈਲੇਡਨ ਦੇ ਬਾਰਡਰ ‘ਤੇ ਇਕ ਸ਼ਖਸ ਦੀ ਮੌਤ ਹੋ ਗਈ । ਐਮਰਜੰਸੀ ਕਾਮਿਆਂ ਮੁਤਾਬਕ ਉਨ੍ਹਾਂ ਸ਼ੁੱਕਰਵਾਰ ਸਵੇਰੇ ਤਕਰੀਬਨ 5 ਵਜੇ ਹਾਦਸੇ ਵਾਲੀ ਥਾਂ ‘ਤੇ ਸੱਦਿਆ ਗਿਆ। ਮੇਅਫੀਲਡ ਰੋਡ ਅਤੇ ਗੋਰਵੇਅ ਡਰਾਈਵ ਹਿਲਾਕੇ ਵਿਚ ਭਿਆਨਕ ਹਾਦਸੇ ਦੀ ਇਤਲਾਹ ਮਿਲਣ ‘ਤੇ ਪੈਰਾਮੈਡਿਕਸ ਪੁੱਜੇ ਤਾਂ ਉਨ੍ਹਾਂ ਨੂੰ ਦੋ ਟਰੱਕ ਅਤੇ ਇਕ ਹੋਰ ਪੈਸੰਜਰ ਗੱਡੀ ਹਾਦਸਾਗ੍ਰਸਤ ਮਿਲੀ। ਪੈਸੰਜਰ ਵ੍ਹੀਕਲ ਦਾ ਡਰਾਈਵਰ ਮੌਕੇ ‘ਤੇ ਹੀ ਦਮ ਤੋੜ ਗਿਆ ਜਦਕਿ ਇਕ ਟਰੱਕ ਡਰਾਈਵਰ ਨੂੰ ਮਾਮੂਲੀ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਦੂਜੇ ਟਰੱਕ ਡਰਾਈਵਰ ਨੂੰ ਕੋਈ ਸੱਟ ਨਹੀਂ ਵੱਜੀ। ਫਿਲਹਾਲ ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।