‘ਮੈਂ ਪੰਜਾਬ ਬੋਲਦਾ ਹਾਂ’ ਦੀ ਮਹਾ ਡਿਬੇਟ ਅੱਜ ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਚ ਅੱਜ ਰੱਖੀ ਗਈ ਹੈ। ਇਸ ਡਿਬੇਟ ਵਿਚ ਪੰਜਾਬ ਦੇ ਮੁੱਦਿਆਂ ‘ਤੇ ਚਰਚਾ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਖੁੱਲ੍ਹੀ ਬਹਿਸ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਜਾਵੇਗੀ। ਪਰ ਮਹਾਡਿਬੇਟ ਤੋਂ ਪਹਿਲਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਖੁੱਲ੍ਹੀ ਬਹਿਸ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ “ਜੇਕਰ ਬਹਿਸ ‘ਚ SYL ਬਾਰੇ ਚਰਚਾ ਨਹੀਂ ਹੋਵੇਗੀ ਤਾਂ ਉਹ ਇਸਦਾ ਹਿੱਸਾ ਨਹੀਂ ਬਣਨਗੇ।ਉਨ੍ਹਾਂ ਕਿਹਾ ਕਿ ਐੱਸਵਾਈਐੱਲ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਇਹ ਬਹਿਸ ਕਰਵਾਈ ਜਾ ਰਹੀ ਹੈ ਤਾਂ ਜੋ ਲੋਕਾਂ ਦਾ ਧਿਆਨ ਐੱਸਵਾਈਐੱਲ ਵੱਲ ਨਾ ਜਾਵੇ।
ਭਾਜਪਾ ਆਗੂ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਜੀ ਬਹੁਤ ਵਧੀਆ ਕਾਮੇਡੀਅਨ ਹਨ, ਇਸ ਲਈ ਇਸ ਬਹਿਸ ਵਿਚ ਕੁਝ ਸਾਰਥਕ ਹੋਣ ਵਾਲਾ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਕੀ SYL ਮੁੱਦੇ ‘ਤੇ ਚਰਚਾ ਨਹੀਂ ਹੋਵੇਗੀ? ਕੀ ਮਾਨ ਸਾਹਿਬ ਤੁਸੀਂ ਗੰਭੀਰ ਹੋ? ਕਿਉਂਕਿ ਜੇ ਤੁਸੀਂ ਮਜ਼ਾਕ ਕਰ ਰਹੇ ਹੋ, ਤਾਂ ਮਜ਼ਾਕ ਤੁਹਾਡੇ ‘ਤੇ ਹੈ।

ਤੁਸੀਂ ਅਸਲ ਵਿੱਚ ਇਹ ਉਮੀਦ ਨਹੀਂ ਕਰਦੇ ਕਿ ਮੈਂ ਤੁਹਾਡੇ ਨਾਲ ਇਸ ਡਿਬੇਟ ਵਿਚ ਸ਼ਾਮਲ ਹੋਵਾਂਗਾ ਅਤੇ ਪੰਜਾਬ ਦੇ ਪਾਣੀਆਂ ਦੇ ਅਹਿਮ ਮੁੱਦੇ ਨੂੰ ਘੱਟ ਕਰਨ ਵਾਲੇ ਇਸ ਮਜ਼ਾਕ ਨੂੰ ਭਰੋਸੇਯੋਗਤਾ ਪ੍ਰਦਾਨ ਕਰਾਂਗਾ। ਇਸ ‘ਤੇ ਬਹਿਸ ਕਰਨ ਤੋਂ ਭੱਜ ਕੇ ਤੁਸੀਂ ਸੁਪਰੀਮ ਕੋਰਟ ‘ਚ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਈ ਹੈ।’