ਟੋਰਾਟੋ ( ਬਲਜਿੰਦਰ ਸੇਖਾ) ਟੋਰਾਂਟੋ ਇਲਾਕੇ ਦੀ ਭਗਤ ਨਾਮਦੇਵ ਜੀ ਸੁਸਾਇਟੀ ਇੰਟਰਨੈਸਨਲ ਆਰਗਨੀਜੇਸਨ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਮੂਹ ਇਲਾਕੇ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 674 ਵੇਂ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਜੋਤ ਪ੍ਰਕਾਸ਼ 135-Sunpac Road ਬਰੈਂਪਟਨ ਵਿੱਚ ਕਰਵਾਏ ਗਏ ।ਇਸ ਮੌਕੇ ਸਮੂਹ ਸੰਗਤ ਨੇ ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਦੀਆ ਖੁਸ਼ੀਆ ਪ੍ਰਾਪਤ ਕੀਤੀਆਂ । ਰਾਗੀ ਢਾਡੀ ਸਿੰਘਾਂ ਵੱਲੋਂ ਬਾਣੀ ਦਾ ਜਾਪ ਕੀਤਾ ਗਿਆ ।ਸੰਗਤ ਨੂੰ ਗੁਰੂ ਕਾ ਲੰਗਰ ਵਰਤਾਇਆ ਗਿਆ ।