ਮਿਲਾਨ ਇਟਲੀ 12 ਅਪ੍ਰੈਲ (ਸਾਬੀ ਚੀਨੀਆ) ਦੱਖਣੀ ਇਟਲੀ ਦੇ ਸ਼ਹਿਰ ਬੋਰਗੋਵੋਦਿਸ਼ ਵਿਖੇ ਪੰਜਾਬੀ ਭਾਈਚਾਰੇ ਦੁਆਰਾ ਵਿਸਾਖੀ ਦੇ ਤਿਉਹਾਰ ਨੂੰ ਸਮੱਰਪਿਤ ਕਰਵਾਇਆ ਗਿਆ “ਵਿਸਾਖੀ ਮੇਲਾ”ਦਰਸ਼ਕਾਂ ਦੇ ਮਨਾਂ ਤੇ ਅਮਿੱਟ ਛਾਪ ਛੱਡ ਗਿਆ। ਮੇਲੇ ਦੌਰਾਨ ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਰਿਵਾਰਾਂ ਸਮੇਤ ਸਿ਼ਰਕਤ ਕੀਤੀ।ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਬਲਰਾਜ ਬਿਲਗਾ ,ਸੌਂਧੀ ਸਾਹਿਬ ਅਤੇ ਸਾਹਿਬ ਬਰਾੜ ਨੇ ਅਨੇਕਾਂ ਚਰਚਿਤ ਗੀਤਾਂ ਦੇ ਨਾਲ਼ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ।ਸਟੇਜ ਸੰਚਾਂਲਕ ਦੀ ਭੂਮਿਕਾ ਪ੍ਰਸਿੱਧ ਮੰਚ ਸੰਚਾਂਲਕ ਮਨਦੀਪ ਸੈਣੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ਼ ਨਿਭਾਈ ।ਕੰਵਲਜੀਤ ਕੌਰ ਗਿੱਲ ਦੀ ਸ਼ੁਰੁਆਤੀ ਹਾਜ਼ਰੀ ਵੀ ਬਹੁਤ ਸ਼ਾਲਾਘਾਯੋਗ ਰਹੀ। ਰੋਮ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਈਸ਼ਾ ਸ਼ਾਰਧਾ ਤੇ ਕਿਰਨ ਸ਼ਾਰਧਾ ਨੇ ਪਹੁੱਚ ਕਰਕੇ ਰੌਣਕਾਂ ਨੂੰ ਵਧਾਇਆ । ਇਸ ਪ੍ਰੋਗਰਾਮ ਦੇ ਪ੍ਰਬੰਧਕ ਸਨਦੀਪ ਗਿਰਨ,ਗੁਰਲਾਲ ਚਾਹਲ ਅਤੇ ਗੁਰਵਿੰਦਰ ਸਿੰਘ ( ਥਿੰਦ ਪੈਲੇਸ ਬੋਰਗੋਵੋਦਿਸ਼),ਸ਼ਮਸ਼ੇਰ ਸਿੰਘ,ਜੋਨੀ ਬਾਜਵਾ, ਰਮਨ ਮੈਂਗੜਾ ,ਜੈਅ ਕੰਧੋਲਾ,ਸੀਤਲ ਸਿੰਘ ਆਦਿ ਦੁਆਰਾ ਬਹੁਤ ਹੀ ਸੁਚੱਜੇ ਪ੍ਰਬੰਧਾਂ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਝਲਕ ਦੇਖਣ ਨੂੰ ਮਿਲੀ।