ਦੋਵੇਂ ਪਰਿਵਾਰਾਂ ਸਮੇਤ ਵੱਡੇ ਆਗੂਆਂ ਨੇ ਨਾਂ ਦਿੱਤਾ ਧਿਆਨ ਤਾਂ ਪਾਰਟੀ ਨੂੰ ਲੱਗ ਸਕਦਾ ਖੋਰਾ
*ਬਰਨਾਲਾ 24ਅਪ੍ਰੈਲ (ਹਰਜਿੰਦਰ ਸਿੰਘ ਪੱਪੂ)-
ਤਕਰੀਬਨ ਦੋ ਕੁ ਸਾਲ ਦੇ ਵਕਫੇ ਤੋਂ ਬਾਅਦ ਮੁੜ ਇਕੱਠੇ ਹੋਏ ਦੋ ਪਰਿਵਾਰਾਂ ਚ ਫਿਰ ਮੁੜ ਪਹਿਲਾਂ ਦੀ ਤਰਾਂ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹਨ। ਰਾਜਨੀਤੀ ਦੀ ਗੰਦੀ ਖੇਡ ਨੇ ਬਾਦਲ ਤੇ ਢੀਂਡਸਾ ਪਰਿਵਾਰਾਂ ਚ ਇੰਨੀਆਂ ਜਿਆਦਾ ਦੂਰੀਆਂ ਪੈਦਾ ਕਰ ਦਿੱਤੀਆਂ ਸਨ।ਸਭ ਸੋਚਦੇ ਸਨ ਕਿ ਇਹ ਪਰਿਵਾਰ ਮੁੜ ਇਕੱਠੇ ਹੋ ਸਕਦੇ ਨੇ?
ਪਰ ਵਰਕਰਾਂ ਦੀਆਂ ਬੇਨਤੀਆਂ ਤੇ ਅਰਦਾਸਾਂ ਨੇ ਉਕਤ ਦੋਨਾਂ ਪਰਿਵਾਰਾਂ ਦੀਆਂ ਮੁੜ ਗਲਵੱਕੜੀਆਂ ਪਵਾ ਦਿੱਤੀਆਂ। ਕੁਝ ਕੁ ਸਮਾਂ ਹੀ ਦੋਵਾਂ ਪਰਿਵਾਰਾਂ ਦੇ ਮੇਲ ਨੂੰ ਲੈ ਕੇ ਹੋਇਆ ਸੀ ।ਪਰ ਟਿਕਟਾਂ ਦੀ ਇਸ ਗੰਦੀ ਖੇਡ ਨੇ ਫਿਰ ਦੁਬਾਰਾ ਦੂਰੀਆਂ ਪਵਾ ਦਿੱਤੀਆਂ। ਆਉਣ ਵਾਲੀ ਇੱਕ ਜੂਨ ਨੂੰ ਹੋ ਰਹੀਆਂ ਲੋਕ ਸਭਾ ਚੋਣਾਂ ਚ ਕਿਹੜੀ ਪਾਰਟੀ ਜਿੱਤ ਦਾ ਝੰਡਾ ਗੱਡੇਗੀ ਤੇ ਕਿਹੜੀ ਪਾਰਟੀ ਨਮੋਸ਼ੀ ਹਾਲਾਤਾਂ ਵਿੱਚ ਘਰ ਪਹੁੰਚੇਗੀ ਇਹ ਤਾਂ ਚੋਣ ਨਤੀਜਾ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਪਰ ਸ਼੍ਰੋਮਣੀ ਅਕਾਲੀ ਦਲ ਦੇ ਦੋ ਦਿੱਗਜ ਪਰਿਵਾਰਾਂ ਬਾਦਲ ਤੇ ਢੀਂਡਸਾ ਦੀਆਂ ਗਲਵੱਕੜੀਆਂ ਪੈ ਜਾਣ ਤੋਂ ਬਾਅਦ ਫਿਰ ਦੁਬਾਰਾ ਲੋਕ ਸਭਾ ਹਲਕਾ ਸੰਗਰੂਰ ਦੀ ਟਿਕਟ ਨੂੰ ਲੈ ਕੇ ਦੋਵੇਂ ਪਰਿਵਾਰ ਪਰਿਵਾਰਾਂ ਚ ਦੂਰੀਆਂ ਪੈ ਚੁੱਕੀਆਂ ਹਨ।ਵੱਡੇ ਢੀਂਡਸਾ ਸਾਹਿਬ ਵੱਲੋਂ ਉਹਨਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦਿੱਤੇ ਜਾਣ ਦੇ ਰੋਸ ਚ’ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗੁੱਸਾ ਜਾਹਰ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਸੁਖਬੀਰ ਬਾਦਲ ਵੱਲੋਂ ਉਹਨਾਂ ਨਾਲ ਬੇਇਨਸਾਫੀ ਕੀਤੀ ਗਈ ਹੈ। ਜਦ ਕਿ ਦੂਜੇ ਪਾਸੇ ਬਾਦਲ ਨੇ ਸਪੱਸ਼ਟ ਜਵਾਬ ਦਿੰਦੇ ਹੋਏ ਕਹਿ ਦਿੱਤਾ ਕਿ ਨਾ ਵੱਡੇ ਢੀਂਡਸਾ ਅਤੇ ਨਾ ਹੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਚੋਣ ਲੜਨ ਦੀ ਕੋਈ ਮੰਗ ਰੱਖੀ ਗਈ ਸੀ ਤੇ ਬਾਅਦ ਵਿੱਚ ਚੋਣ ਲੜਨ ਲਈ ਕਹਿ ਦਿੱਤਾ ਗਿਆ। ਬਾਦਲ ਨੇ ਕਿਹਾ ਕਿ ਢੀਂਡਸਾ ਸਾਹਿਬ ਅਕਾਲੀ ਦਲ ਦੇ ਦਿੱਗਜ ਨੇਤਾ ਅਤੇ ਪਾਰਟੀ ਦੇ ਸਰਪ੍ਰਸਤ ਹਨ ਤੇ ਪਰਮਿੰਦਰ ਸਿੰਘ ਢੀਂਡਸਾ ਮੇਰੇ ਛੋਟੇ ਭਰਵਾਂ ਦੀ ਤਰ੍ਹਾਂ ਹਨ। ਦੇਖਣ ਵਾਲੀ ਗੱਲ ਹੈ ਕਿ ਬੜੀ ਮੁਸ਼ਕਿਲ ਨਾਲ ਦੋਵੇਂ ਪਰਿਵਾਰਾਂ ਦ ਤਾਲਮੇਲ ਬਣਿਆ ਸੀ।ਪਰ ਦੁਬਾਰਾ ਪਹਿਲਾਂ ਵਾਲੇ ਹਾਲਾਤ ਫਿਰ ਬਣ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕਿ ਦੋਵੇਂ ਆਗੂਆਂ ਸਮੇਤ ਪਾਰਟੀ ਦੇ ਵੱਡੇ ਆਗੂ ਬੈਠ ਕੇ ਇਸ ਮਸਲੇ ਨੂੰ ਸੁਲਝਾਉਂਦੇ ਹਨ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਦੋਵੇਂ ਪਰਿਵਾਰਾਂ ਚ ਦੂਰੀਆਂ ਬਣੀਆਂ ਰਹਿਣਗੀਆਂ।ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਅਕਾਲੀ ਦਲ ਦੀ ਚੜ੍ਹਦੀ ਕਲਾਂ ,ਅਰਦਾਸਾਂ , ਬੇਨਤੀਆਂ ਕਰਨ ਵਾਲੇ ਅਕਾਲੀ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਕੀ ਦੋਵੇਂ ਪਰਿਵਾਰ ਮੁੜ ਇਕੱਠੇ ਹੋ ਕੇ ਇਸ ਮਸਲੇ ਨੂੰ ਸੁਲਝਾਉਂਦੇ ਹਨ ਜਾਂ ਪਹਿਲਾਂ ਦੀ ਤਰ੍ਹਾਂ ਰਾਜਨੀਤਿਕ ਤਲਵਾਰਾਂ ਖਿੱਚੀਆਂ ਰਹਿਣਗੀਆਂ।