ਲੁਧਿਆਣਾ (ਰਘਬੀਰ ਸਿੰਘ ਕਾਹਲੋਂ): ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ IPS ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS ਡਿਪਟੀ ਕਮਿਸ਼ਨਰ ਪੁਲਿਸ ਦਿਹਾਤੀ, ਸ੍ਰੀ ਕਰਨਵੀਰ ਸਿੰਘ PPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਅਤੇ ਸ੍ਰੀ ਹਰਜਿੰਦਰ ਸਿੰਘ ਗਿੱਲ PPS ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਲੁਧਿਆਣਾ ਦੀ ਅਗਵਾਈ ਹੇਠ ਥਾਣਾ ਸਾਹਨੇਵਾਲ ਦੀ ਪੁਲਿਸ ਵੱਲੋਂ ਨਜਾਇਜ਼ ਅਸਲੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇੰਸਪੈਕਟਰ ਵਰਿੰਦਰਪਾਲ ਸਿੰਘ ਉੱਪਲ ਮੁੱਖ ਅਫਸਰ ਥਾਣਾ ਸਾਹਨੇਵਾਲ ਦੀ ਟੀਮ ਵੱਲੋਂ ਮਿਤੀ 31.03.2026 ਨੂੰ ਰਾਜਾ ਕੁਮਾਰ ਉਰਫ ਸੇਦ ਉਰਫ ਰਜਤ ਪੁੱਤਰ ਰਾਜੂ ਤਾਤੀ ਵਾਸੀ ਪਿੰਡ ਅਮਰਪੁਰ, ਜਿਲ੍ਹਾ ਬਾਕਾ (ਬਿਹਾਰ), ਹਾਲ ਵਾਸੀ ਕੁੰਤੀ ਨਗਰ, ਲੁਹਾਰਾ ਰੋਡ, ਲੁਧਿਆਣਾ ਨੂੰ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ ਇੱਕ ਦੇਸੀ ਕੱਟਾ .315 ਬੋਰ ਬਰਾਮਦ ਕੀਤਾ ਗਿਆ। ਉਕਤ ਦੋਸ਼ੀ ਮੁਕੱਦਮਾ ਨੰਬਰ 36 ਮਿਤੀ 03.02.2026 ਅਧੀਨ ਵੱਖ-ਵੱਖ ਧਾਰਾਵਾਂ (BNS ਅਤੇ Arms Act) ਵਿੱਚ ਫਰਾਰ ਚੱਲ ਰਿਹਾ ਸੀ।
ਇਸ ਤੋਂ ਇਲਾਵਾ, ਮਿਤੀ 02.04.2026 ਨੂੰ ਮੁੱਖਬਰ ਖਾਸ ਦੀ ਸੂਚਨਾ ਦੇ ਆਧਾਰ ‘ਤੇ ਮਨਤੋਸ ਕੁਮਾਰ ਪੁੱਤਰ ਰਾਮ ਅਵਧ ਰਾਮ ਵਾਸੀ ਪਿੰਡ ਰਸੂਲਪੁਰ, ਜਿਲ੍ਹਾ ਬਕਸਰ (ਬਿਹਾਰ), ਹਾਲ ਵਾਸੀ ਗਣਪਤੀ ਕਲੋਨੀ, ਜਸਪਾਲ ਬਾਂਗਰ, ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਸਦੇ ਪਾਸੋਂ ਵੀ ਇੱਕ ਦੇਸੀ ਕੱਟਾ .315 ਬੋਰ ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਸਾਹਨੇਵਾਲ ਵਿਖੇ Arms Act ਦੀਆਂ ਧਾਰਾਵਾਂ ਹੇਠ ਨਵਾਂ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੋਹਾਂ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।














