ਓਟਾਵਾ (ਬਲਜਿੰਦਰ ਸੇਖਾ) ਅੱਜ ਕੈਨੇਡਾ ਦੀ ਸਾਬਕਾ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਐਲਾਨ ਕੀਤਾ ਉਹ ਪਾਰਟੀ ਦੀ ਲੀਡਰਸ਼ਿਪ ਤੇ ਸੰਸਦ ਚੋਣਾਂ ਵਿੱਚ ਹਿੱਸਾ ਨਹੀਂ ਲੈਣਗੇ ।ਪਤਾ ਲੱਗਾ ਕਿ ਅਗਲੇ ਦਿਨਾਂ ’ਚ ਕੁਝ ਹੋਰ ਲਿਬਰਲ ਆਗੂਆਂ ਵੱਲੋਂ ਆ ਰਹੀਆਂ ਚੋਣਾਂ ਵਿੱਚ ਹਿੱਸਾ ਤੋਂ ਪਾਸਾ ਵੱਟਣ ਦੇ ਸੰਕੇਤ ਮਿਲਣਗੇ । ਪਰ ਪੰਜਾਬੀ ਮੂਲ ਦੇ ਲਿਬਰਲ ਸੰਸਦ ਅਜੇ ਕੋਈ ਪੱਤਾ ਨਹੀਂ ਖੋਲ ਰਹੇ ।ਇੰਜ ਲੱਗ ਰਿਹਾ ਲਿਬਰਲ ਪਾਰਟੀ ਦੇ ਆਗੂ ਦੀ ਚੋਣ ਵਿੱਚ ਆਖਿਰ ਤੇ ਵੱਡੇ ਅਰਥ ਸ਼ਾਸਤਰੀ ਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਸ੍ਰੀ ਮਾਰਕ ਜੋਸ਼ਫ ਕਾਰਨੇ ਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਕਰਿਸ਼ਟੀਆ ਫ੍ਰੀਲੈਡ ਹੀ ਪ੍ਰਮੁੱਖ ਉਮੀਦਵਾਰ ਵਾਰ ਹੋਣਗੇ ।ਇਹਨਾਂ ਦੋਨਾਂ ਵਿੱਚੋਂ ਹੀ ਕੋਈ ਜਸ਼ਟਿਨ ਟਰੂਡੋ ਦੀ ਜਗ੍ਹਾ ਲੈਣਗੇ ।ਪਾਰਟੀ ਅੰਦਰਲੇ ਸੂਤਰਾਂ ਅਨੁਸਾਰ ਮਾਰਕ ਕਾਰਨੇ ਅਖੀਰ ਤੇ ਬਾਜ਼ੀ ਮਾਰ ਸਕਦੇ ਹਨ ।