ਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਚੰਗੀ ਸਿੱਖਿਆ ਹਾਸਿਲ ਕਰਕੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਅਤੇ ਭਵਿੱਖ ਸੁਧਾਰ ਸਕਣ ਪਰ ਕਈ ਵਾਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਤੇ ਉਨ੍ਹਾਂ ਦੇ ਸੁਪਨੇ ਜਿਉਂ ਦੇ ਤਿਉਂ ਹੀ ਰਹਿ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਭਾਰਤੀ ਵਿਦਿਆਰਥਣ ਦੀ ਮੌ.ਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ, ਅਮਰੀਕਾ ਵਿੱਚ ਇੱਕ ਭਾਰਤੀ ਵਿਦਿਆਰਥਣ ਦੀ ਸੜਕ ਹਾ.ਦਸੇ ਵਿੱਚ ਮੌਤ ਹੋ ਗਈ। ਮ੍ਰਿ.ਤਕਾ ਦੀ ਪਛਾਣ ਸ਼ੇਖ ਜ਼ਹੀਰਾ ਨਾਜ਼ (22) ਵਜੋਂ ਹੋਈ ਹੈ। ਮ੍ਰਿ.ਤਕਾ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਗ੍ਰਾਮੀਣ ਪ੍ਰਸਾਦਮਪਦੂ ਦੀ ਰਹਿਣ ਵਾਲੀ ਸੀ। ਮਿਲੀ ਜਾਣਕਾਰੀ ਅਨੁਸਾਰ ਉਹ ਉੱਚ ਡਾਕਟਰੀ ਸਿੱਖਿਆ ਹਾਸਲ ਕਰਨ ਲਈ ਅਮਰੀਕਾ ਗਈ ਸੀ।ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਕਾਰ ਵਿੱਚ ਸਫਰ ਕਰਦੇ ਸਮੇਂ ਉਸ ਦੀ ਕਾਰ ਦੀ ਗੈਸ ਲੀਕ ਹੋਣ ਕਾਰਨ ਉਸ ਦੀ ਮੌ.ਤ ਹੋ ਗਈ।
ਦੱਸ ਦੇਈਏ ਕਿ ਸ਼ੇਖ ਜ਼ਹੀਰਾ ਨਾਜ਼ ਨੇ ਹਾਲ ਹੀ ਵਿੱਚ ਸ਼ਿਕਾਗੋ ਦੇ ਇੱਕ ਕਾਲਜ ਤੋਂ ਫਿਜ਼ੀਓਥੈਰੇਪੀ ਦੀ ਡਿਗਰੀ ਪੂਰੀ ਕੀਤੀ ਸੀ। ਜਿਸ ਤੋਂ ਬਾਅਦ ਐਮ.ਐਸ ਕਰਨ ਲਈ ਉਹ ਇਸ ਸਾਲ ਅਗਸਤ ਵਿੱਚ ਸ਼ਿਕਾਗੋ ਗਈ ਸੀ, ਜਿੱਥੇ ਬੀਤੇ ਦਿਨ ਉਸਦੀ ਮੌ.ਤ ਹੋ ਗਈ।