ਕ੍ਰਿਕਟ ਬੈਟ ਨਾਲ ਸਿਰ ਤੇ ਕੀਤੇ ਕਈ ਵਾਰ
ਮਿਲਾਨ ਇਟਲੀ 1 ਦਸੰਬਰ ( ਦਲਜੀਤ ਮੱਕੜ) ਇਟਲੀ ਵਿੱਚ ਰਹਿੰਦੇ ਭਾਰਤੀ ਲੋਕਾਂ ਨੂੰ ਖੋਰੇ ਕਿਸ ਦੀ ਨਜ਼ਰ ਲੱਗ ਗਈ ਹੈ ਜਿੱਥੇ ਆਏ ਦਿਨ ਕਈ ਨੌਜਵਾਨ ਮੁੰਡਿਆਂ ਦੀਆਂ ਸੜਕ ਹਾਦਸਿਆ ਵਿੱਚ ਕੀਮਤੀ ਜਾਨਾਂ ਚਲੇ ਗਈਆਂ ਨੇ ਉੱਥੇ ਉੱਤਰੀ ਇਟਲੀ ਦੇ ਜ਼ਿਲ੍ਹਾ ਪਾਰਮਾ ਦੇ ਪਿੰਡ ਸਾਲਸੋ ਮਜੋਰੇ ਵਿੱਚ ਇੱਕ ਵਿਅਕਤੀ ਵੱਲੋ ਆਪਣੀ ਪਤਨੀ ਨੂੰ ਬੜੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਸਥਾਨਕ ਲੋਕਾਂ ਦੇ ਦੱਸਣ ਮੁਤਾਬਕ ਜਦੋਂ ਇਹ ਵਿਅਕਤੀ ਆਪਣੇ ਘਰਵਾਲੀ ਨੂੰ ਬੜੀ ਬੇਰਹਿਮੀ ਨਾਲ ਕੁੱਟ ਰਿਹਾ ਸੀ ਤੇ ਉਹ ਘਰ ਵਿੱਚੋਂ ਭੱਜ ਕੇ ਬਾਹਰ ਆਉਂਦੀ ਹੈ ਦੋਸ਼ੀ ਵੱਲੋਂ ਆਪਣੀ ਪਤਨੀ ਦੇ ਸਿਰ ਤੇ ਕ੍ਰਿਕਟ ਬੈਟਾਂ ਦੇ ਨਾਲ ਬੜੀ ਬੇਰਹਿਮੀ ਨਾਲ ਕਈ ਵਾਰ ਕੀਤੇ ਗਏ ਜਿਸ ਦਾ ਦਰਦ ਨਾ ਸਹਾਰਦੇ ਹੋਏ ਉਸ ਦੀ ਮੌਤ ਹੋ ਗਈ ਸਥਾਨਕ ਪੁਲਿਸ ਇਸ ਸਾਰੀ ਘਟਨਾ ਦੀ ਬੜੀ ਡੂੰਘਾਗਈ ਦੇ ਨਾਲ ਤਫਤੀਸ਼ ਕਰ ਰਹੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇਹ ਸਾਰਾ ਕੁਝ ਕਿਉ ਤੇ ਕਿੰਨਾਂ ਹਾਲਾਤਾਂ ਵਿਚ ਵਾਪਰਿਆ ਮਰਨ ਵਾਲੀ ਔਰਤ ਐਮ, ਕੁਮਾਰੀ ਉਮਰ 66 ਹੈ ਇਸ ਘਟਨਾ ਤੋਂ ਬਾਅਦ ਭਾਰਤੀ ਭਾਈਚਾਰੇ ਵਿਚ ਸੋਗ ਦੀ ਲਹਿਰ ਵੇਖੀ ਜਾ ਸਕਦੀ ਹੈ ਇਟਾਲੀਅਨ ਮੀਡੀਆ ਇਸ ਖ਼ਬਰ ਨੂੰ ਬੜੀ ਤਵੱਜੋ ਦੇ ਰਿਹਾ ਹੈ














