ਕਿਚਨਰ, ਉਨਟਾਰੀਓ: ਕਿਚਨਰ ਸ਼ਹਿਰ ‘ਚ ਵਿਦਿਆਰਥੀਆਂ ਨਾਲ ਵਾਪਰਿਆ ਵੱਡਾ ਹਾਦਸਾ ਵਾਪਰਿਆ ਹੈ। ਜਿਸ ‘ਚ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ। ਜਾਣਕਾਰੀ ਮੁਤਾਬਕ ਘਰ ਅੰਦਰ ਜ਼ਹਿਰੀਲੀ ਗੈਸ ਫੈਲਣ ਕਾਰਨ ਇਕ ਵਿਦਿਆਰਥੀਿ ਦਮ ਤੋੜ ਗਿਆ ਜਦਕਿ ਛੇ ਹੋਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਪੁਲਿਸ ਮੁਤਾਬਕ ਗੈਰਾਜ ‘ਚ ਕਾਰ ਚਲਦੀ ਛੱਡਣ ਕਾਰਨ ਘਰ ‘ਚ ਕਾਰਬਨ ਮੌਨਆਕਸਾਈਡ ਫੈਲ ਗਈ, ਜਿਸ ਕਾਰਨ 25 ਸਾਲਾ ਨੌਜਵਾਨ ਦਮ ਤੋੜ ਗਿਆ। ਜਿਸ ਥਾਂ ‘ਤੇ ਇਹ ਹਾਦਸਾ ਵਾਪਰਿਆ ਉਸ ਘਰ ਦੇ ਬਿਲਕੁਲ ਨਾਲ ਹੋਰ ਵਿਦਿਆਰਥੀਆਂ ਰਹਿੰਦੇ ਹਨ, ਕੇ ਉਹ ਵੀ ਸਹਿਮੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਅਲਾਰਮ ਲਗਾਤਾਰ ਵੱਜਣ ਕਾਰਨ ਉਹ ਸਾਰੇ ਉੱਠ ਗਏ, ਪਰ ਸਭ ਕੁਝ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਅਲਾਰਮ ਵੱਜਣ ਦਾ ਕਾਰਨ ਸਮਝ ਨਹੀਂ ਆਇਆ ਤਾਂ ਉਹਨਾਂ ਨੇ ਘਰ ਦੇ ਦਰਵਾਜ਼ੇ ਅਤੇ ਬਾਰੀਆਂ ਖੋਲ੍ਹ ਦਿੱਤੀਆਂ।
ਉੱਥੇ ਹੀ ਦੂਜੇ ਪਾਸੇ ਜਦੋਂ ਉਹਨਾਂ ਬਾਹਰ ਦੇਖਿਆ ਤਾਂ ਗੁਆਂਢੀਆਂ ਦੇ ਘਰ ਐਮਰਜੰਸੀ ਟੀਮਾਂ ਪੁੱਜੀਆਂ ਹੋਈਆਂ ਸਨ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਜਾਨਲੇਵਾ ਹਾਦਸੇ ਵਾਲੇ ਘਰ ਦਾ ਅਲਾਰਮ ਠੀਕ ਤਰੀਕੇ ਨਾਲ ਕੰਮ ਕਰ ਰਿਹਾ ਸੀ ਜਾਂ ਨਹੀਂ।ਇਕ ਹੋਰ ਭਾਰਤੀ ਵਿਦਿਆਰਥੀ ਨੇ ਦੱਸਿਆ ਕਿ ਕਾਰਬਨ ਮੋਨੋਆਕਸਾਈਡ ਦਾ ਪੱਧਰ ਬਹੁਤ ਜ਼ਿਆਦਾ ਹੋਣ ਕਾਰਨ ਫਾਇਰ ਫਾਈਟਰਜ਼ ਨੇ ਸਾਨੂੰ ਘਰ ਤੋਂ ਬਾਹਰ ਜਾਣ ਲਈ ਆਖਿਆ ਅਤੇ ਹਰ ਕਮਰੇ ‘ਚ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ। ਬਾਅਦ ਵਿਚ ਸਾਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਹਾਦਸੇ ਵਾਲੇ ਘਰ ਵਿਚ ਜ਼ਹਿਰੀਲੀ ਗੈਸ ਫੈਲਣ ਬਾਰੇ ਐਮਰਜੰਸੀ ਕਾਮਿਆਂ ਨੂੰ ਕਿਸ ਨੇ ਇਤਲਾਹ ਦਿੱਤੀ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਕੌਮਾਂਤਰੀ ਵਿਦਿਆਰਥੀ ਹੋਣ ਦੇ ਨਾਤੇ ਸਾਡੇ ਵਾਸਤੇ ਇਸ ਤੋਂ ਦਰਦਨਾਕ ਹਾਲਾਤ ਪੈਦਾ ਨਹੀਂ ਹੋ ਸਕਦੇ। ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਵੀ ਕਦੇ ਹੋ ਸਕਦਾ ਹੈ।