ਅਮਰੀਕਾ ਦੇ ਪੈਨਸਿਲਵਾਨੀਆ ਰਾਜ ‘ਚ ਰਾਜਸੀ ਮੱਤਭੇਦ ਕਾਰਨ ਇਕ ਪੁੱਤਰ ਵਲੋਂ ਆਪਣੇ ਪਿਤਾ ਦਾ ਸਿਰ ਵੱਢ ਕੇ ਕਤਲ ਕਰ ਦਿੱਤਾ ਗਿਆ।ਮੁੰਡੇ ਵੱਲੋਂ ਬਾਅਦ ‘ਚ ਯੂ ਟਿਊਬ ਉਤੇ ਇਕ ਵੀਡੀਓ ਵੀ ਪਾਈ ਗਈ ਜਿਸ ‘ਚ ਪਲਾਸਟਿਕ ‘ਚ ਲਪੇਟਿਆ ਪਿਤਾ ਦਾ ਸਿਰ ਵੀ ਉਸ ਨੇ ਹੱਥ ‘ਚ ਫੜਿਆ ਹੋਇਆ ਸੀ। ਮਿਡਲਟਾਊਨ ਟਾਊਨਸ਼ਿਪ ਪੁਲਿਸ ਵਿਭਾਗ ਦੇ ਡਿਟੈਕਟਿਵ ਲੈਫਟੀਨੈਂਟ ਸਟੀਫਨ ਫੋਰਮੈਨ ਨੇ ਜਾਰੀ ਇਕ ਬਿਆਨ ‘ਚ ਕਿਹਾ ਕਿ ਜਸਟਿਨ ਮੋਹਨ ਨਾਮੀ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ । ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਸਟਿਨ ਮੋਹਨ ਉਹ ਹੀ ਵਿਅਕਤੀ ਹੈ ਜਿਸ ਨੇ ਯੂ ਟਿਊਬ ਉਪਰ ਵੀਡੀਓ ਪਾਈ ਸੀ, ਜਿਸ ਵੀਡੀਓ ‘ਚ ਉਹ ਬਾਈਡਨ ਸਰਕਾਰ ਵਿਰੁੱਧ ਬੋਲਦਾ ਹੈ ਤੇ ਦਾਅਵਾ ਕਰਦਾ ਹੈ ਕਿ ਹੱਥ ‘ਚ ਫੜਿਆ ਉਸ ਦੇ ਪਿਤਾ ਦਾ ਸਿਰ ਹੈ।