1996 ‘ਚ 2 ਔਰਤਾਂ ਦੇ ਕਾਤਲ ਮਾਈਕਲ ਡੂਆਨ ਜ਼ੈਕ ਨਾਮੀ ਵਿਅਕਤੀ ਨੂੰ 1997 ‘ਚ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਵਲੋਂ ਸੁਣਾਈ ਮÏਤ ਦੀ ਸਜ਼ਾ ਉਪਰ ਅਮਲ ਕਰਦਿਆਂ ਜ਼ਹਿਰ ਦਾ ਟੀਕਾ ਲਾ ਕੇ ਸਦਾ ਦੀ ਨੀਂਦ ਸੁਆ ਦਿੱਤਾ ਗਿਆ | ਸਟੇਟ ਡਿਪਾਰਟਮੈਂਟ ਆਫ ਕੋਰੈਕਸ਼ਨਜ ਅਨੁਸਾਰ ਜ਼ੈਕ ਨੂੰ ਬੀਤੀ ਸ਼ਾਮ ਫਲੋਰਿਡਾ ਸਟੇਟ ਜੇਲ੍ਹ ‘ਚ ਮੌਤ ਦੀ ਸਜ਼ਾ ਦਿੱਤੀ ਗਈ | ਜ਼ਹਿਰ ਦਾ ਟੀਕਾ ਲਾਉਣ ਤੋਂ ਪਹਿਲਾਂ ਸਵੇਰ ਵੇਲੇ ਜ਼ੈਕ ਨੂੰ ਆਪਣੀ ਪਤਨੀ ਤੇ ਧਾਰਮਿਕ ਆਗੂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ | ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਜ਼ੈਕ ਦੇ ਵਕੀਲਾਂ ਵਲੋਂ ਮੌਤ ਦੀ ਸਜ਼ਾ ਉਪਰ ਰੋਕ ਲਾਉਣ ਦੀ ਕੀਤੀ ਗਈ ਅਪੀਲ ਰੱਦ ਕਰ ਦਿੱਤੀ ਸੀ|1997 ‘ਚ ਜ਼ੈਕ ਨੂੰ ਜੂਨ 1996 ‘ਚ ਰਵੋਨ ਸਮਿੱਥ ਨਾਮੀ ਔਰਤ ਦੀ ਹੱਤਿਆ ਕਰਨ ਦੇ ਮਾਮਲੇ ‘ਚ ਮੌਤ ਦੀ ਸਜ਼ਾ ਸੁਣਾਈ ਗਈ ਸੀ ,ਇਕ ਹੋਰ ਔਰਤ ਰੋਸੀਲੋ ਦੀ ਹੱਤਿਆ ਦੇ ਮਾਮਲੇ ‘ਚ ਜ਼ੈਕ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ |