20 ਅਕਤੂਬਰ ਸਵੇਰੇ 10.30 ਵਜੇ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਲੇਖਕ, ਸਿੱਖਿਆ ਸ਼ਾਸਤਰੀ ਤੇ ਫਾਉਂਡੇਸ਼ਨ ਦੇ ਅਹੁਦੇਦਾਰ ਉਦਘਾਟਨ ਕਰਨਗੇ- ਜੱਸੋਵਾਲ

ਲੁਧਿਆਣਾਃ 1 9 ਅਕਤੂਬਰ

ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ (ਰਜਿਃ) ਵੱਲੋ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਨਾਰਥ ਜ਼ੋਨ ਕਲਚਰਲ ਸੈਟਰ ਪਟਿਆਲਾ , ਵਿਸ਼ਵ ਪੰਜਾਬੀ ਸਭਾ ਟੋਰੰਟੋ ਤੇ ਪੈਂਜ਼ੀ ਇਕਮਿੰਦਰ ਸਿੰਘ ਸੰਧੂ ਵੈੱਲਫੇਅਰ ਸੋਸਾਇਟੀ(ਰਜਿਃ)ਦੇ
ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਜਾਣ ਵਾਲੇ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਦੀਆਂ ਸਭ ਤਿਆਰੀਆਂ ਮੁਕੰਮਲ ਹੋ ਗਈਆਂ ਹਨ।
ਇਹ ਜਾਣਕਾਰੀ ਦੇਂਦਿਆਂ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਪ੍ਰਧਾਨ ਰਾਜੀਵ ਕੁਮਾਰ ਲਵਲੀ , ਸੀਨੀਅਰ ਮੀਤ ਪਧਾਨ ਡਾਃ ਸੁਖਨੈਨ ਸਿੰਘ , ਜਨਰਲ ਸਕੱਤਰ ਅਮਰਿੰਦਰ ਸਿੰਘ ਜੱਸੋਵਾਲ ਤੇ ਸਰਪ੍ਰਸਤ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ 20 ਅਕਤੂਬਰ ਸਵੇਰੇ 9 ਵਜੇ ਸਃ ਪਰਗਟ ਸਿੰਘ ਗਰੇਵਾਲ ਦੀ ਅਗਵਾਈ ਹੇਠ ਫਾਉਂਡੇਸ਼ਨ ਦਾ ਦਸ ਮੈਬਰੀ ਦਲ ਵਿਰਾਸਤ ਭਵਨ ਪਾਲਮ ਵਿਹਾਰ ਵਿਖੇ ਸਃ ਜਗਦੇਵ ਸਿੰਘ ਜੱਸੋਵਾਲ ਦੇ ਬੁੱਤ ਤੇ ਫੁੱਲ ਮਾਲਾਵਾਂ ਅਰਪਿਤ ਕਰੇਗਾ ਉਪਰੰਤ 10.30 ਵਜੇ ਪੰਜਾਬੀ ਭਵਨ ਦੇ ਬਾਹਰ ਲੱਗੇ ਪ੍ਰੋ: ਮੋਹਨ ਸਿੰਘ ਜੀ ਦੇ ਬੁੱਤ ਤੇ ਮੈਂਬਰ ਪਾਰਲੀਮੈਂਟ ਸੰਤ ਬਲਬੀਰ ਸਿੰਘ ਸੀਚੇਵਾਲ,ਮੁੱਖ ਸਰਪ੍ਰਸਤ ਡਾ: ਸ. ਸ. ਜੌਹਲ, ਸਰਬੱਤ ਦਾ ਭਲਾ ਟਰਸਟ ਦੇ ਮੁਖੀ ਡਾਃ ਸ ਪ ਸ ਉਬਰਾਏ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾਃ ਅਰਵਿੰਦ ਢਿੱਲੋਂ,ਡਾ: ਸੁਰਭੀ ਮਲਿਕ ਆਈ ਏ ਐੱਸ ਡਿਪਟੀ ਕਮਿਸ਼ਨਰ ਲੁਧਿਆਣਾ, ਸੰਦੀਪ ਰਿਸ਼ੀ ਆਈ ਏ ਐੱਸ ਕਮਿਸ਼ਨਰ, ਨਗਰ ਨਿਗਮ ਲੁਧਿਆਣਾ,ਸ: ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ., ਕਮਿਸ਼ਨਰ ਪੁਲਿਸ ਲੁਧਿਆਣਾ, ਪ੍ਰੋ: ਜਿੰਦਾਂ ਪੁਰੀ (ਸਪੁੱਤਰੀ ਪ੍ਰੋ: ਮੋਹਨ ਸਿੰਘ), ਡਾ: ਸਤਬੀਰ ਸਿੰਘ ਗੋਸਲ, ਵੀ ਸੀ ਪੀਏ ਯੂ , ਡਾ: ਸੁਰਜੀਤ ਪਾਤਰ ਚੇਅਰਮੈਨ, ਪੰਜਾਬ ਆਰਟਸ ਕੌਂਸਲ ਤੇ ਡਾਃ ਲਖਵਿੰਦਰ ਸਿੰਘ ਜੌਹਲ, ਪ੍ਰਧਾਨ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਸਮੂਹ ਅਹੁਦੇਦਾਰਾਂ ਸਮੇਤ ਪੁਸ਼ਪ ਮਾਲਾਵਾਂ ਭੇਂਟ ਕਰਨਗੇ।
ਇਸ ਉਪਰੰਤ ਸਵੇਰੇ 11:00 ਵਜੇ: ਪ੍ਰੋਃ ਮੋਹਨ ਸਿੰਘ ਯਾਦਗਾਰੀ ਗੋਸ਼ਟੀ ਤੇ ਕਵੀ ਦਰਬਾਰ, ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ ਵਿਖੇ ਹੋਵੇਗਾ ਜਿਸ ਵਿੱਚ ਆਰੰਭਕ ਸ਼ਬਦ ਡਾ: ਸੁਰਜੀਤ ਪਾਤਰ ਬੋਲਣਗੇ। ਪ੍ਰੋ: ਮੋਹਨ ਸਿੰਘ ਰਚਨਾ ਦੀ ਅਜੋਕੇ ਹਾਲਾਤ ਵਿੱਚ ਸਾਰਥਕਤਾ ਬਾਰੇ ਡਾ. ਗੁਰਇਕਬਾਲ ਸਿੰਘ, ਜਨਰਲ ਸਕੱਤਰ, ਪੰਜਾਬੀ ਸਾਹਿੱਤ ਅਕਾਡਮੀ ਤੇ ਪ੍ਰੋਃ ਮੋਹਨ ਸਿੰਘ ਮੇਲਾ: ਪੜਾਅ ਦਰ ਪੜਾਅ ਬਾਰੇ ਨਿੰਦਰ ਘੁਗਿਆਣਵੀ ਸੰਬੋਧਨ ਕਰਨਗੇ।
ਕਵੀ ਦਰਬਾਰ ਵਿੱਚ ਚੋਣਵੇਂ ਕਵੀ ਜਨਾਬ ਸਰਦਾਰ ਪੰਛੀ,ਮਨਜੀਤ ਇੰਦਰਾ,ਦਰਸ਼ਨ ਬੁੱਟਰ, ਸੁਖਵਿੰਦਰ ਅੰਮ੍ਰਿਤ,ਸ਼ਮਸ਼ੇਰ ਸਿੰਘ ਸੰਧੂ,ਸੁਰਿੰਦਰ ਸਿੰਘ ਸੁੰਨੜ,ਬਲਵਿੰਦਰ ਸੰਧੂ,ਰਾਜਦੀਪ ਸਿੰਘ ਤੂਰ,ਗੁਰਚਰਨ ਕੌਰ ਕੋਚਰ, ਸੁਖਦੀਪ ਕੌਰ ਬਿਰਧਨੋ ,ਹਰਵਿੰਦਰ ਚੰਡੀਗੜ੍ਹ,ਅਜੀਤਪਾਲ ਜਟਾਣਾ,ਕਰਮਜੀਤ ਗਰੇਵਾਲ,ਮਨਦੀਪ ਕੌਰ ਭਮਰਾ,ਮਨਜਿੰਦਰ ਧਨੋਆ,ਸੁਰਜੀਤ ਜੱਜ,ਤ੍ਰੈਲੋਚਨ ਲੋਚੀ, ਕੋਮਲਦੀਪ ਕੌਰ ਤੇ ਅਨਿਲ ਫ਼ਤਹਿਗੜ੍ਹ ਜੱਟਾਂ ਭਾਗ ਲੈਣਗੇ। ਮੰਚ ਸੰਚਾਲਕ ਪ੍ਰਭਜੋਤ ਸੋਹੀ ਹੋਣਗੇ।
ਦੂਜੇ ਸੈਸ਼ਨ ਵਿੱਚ ਪ੍ਰੋਃ ਮੋਹਨ ਸਿੰਘ ਯਾਦਗਾਰੀ ਸਨਮਾਨ ਸਮਾਰੋਹ 2:00 ਵਜੇ ਤੋਂ 3.00 ਵਜੇ ਤੀਕ ਹੋਵੇਗਾ ਜਿਸ ਵਿੱਚ ਮਹਿੰਦਰ ਸਿੰਘ ਦੋਸਾਂਝ ਜਗਤਪੁਰ ਜ਼ਿਲ੍ਹਾ ਨਵਾਂ ਸ਼ਹਿਰ,ਸਃ ਆਗਿਆਕਾਰ ਸਿੰਘ ਆਸਟਰੇਲੀਆ,ਗ਼ਜ਼ਲ ਗਾਇਕ ਵਿਨੋਦ ਸਹਿਗਲ ਅੰਬਾਲਾ,ਉਲੰਪੀਅਨ ਅਵਨੀਤ ਕੌਰ ਸਿੱਧੂ,ਸਃ ਨਵਜੋਤ ਸਿੰਘ ਮੰਡੇਰ (ਜਰਗ) ਲੁਧਿਆਣਾ ਨੂੰ ਸਨਮਾਨਿਤ ਕੀਤਾ ਜਾਵੇਗਾ। 3.00 ਵਜੇ ਤੋਂ 4.00 ਵਜੇ ਤੀਕ ਲੋਕ ਸਾਜ਼ ਵਾਦਨ, ਕਵੀਸ਼ਰੀ, ਢਾਡੀ ਰਾਗ ਤੇ ਮਲਵਈ ਗਿੱਧਾ ਪੇਸ਼ਕਾਰੀਆਂ ਨਵਜੋਤ ਸਿੰਘ ਮੰਡੇਰ ਜਰਗ ਤੇ ਅੰਮ੍ਰਿਤਪਾਲ ਸਿੰਘ ‘ਪਾਲੀ ਖਾਦਿਮ’ (ਅਹਿਮਦਗੜ੍ਹ ਮੰਡੀ) ਦੀ ਅਗਵਾਈ ਹੇਠ ਕੀਤੀਆਂ ਜਾਣਗੀਆਂ।
4.00 ਵਜੇ ਤੋਂ 5.00 ਵਜੇ ਤੀਕ ਲੋਕ ਸੰਗੀਤ ਪੇਸ਼ਕਾਰੀਆਂ
ਸੰਗੀਤਕਾਰ ਤੇਜਵੰਤ ਕਿੱਟੂ ਦੇ ਸਹਿਯੋਗ ਨਾਲ ਕੀਤੀਆਂ ਜਾਣਗੀਆਂ।
5.00 ਤੋਂ 6:00 ਵਜੇ:ਸੁਗਮ ਸੰਗੀਤ ਪੇਸ਼ਕਾਰੀਆਂ: ਗ਼ਜ਼ਲ ਗਾਇਕ ਵਿਨੋਦ ਸਹਿਗਲ ਤੇ ਡਾਃ ਸੁਖਨੈਨ ਕਰਨਗੇ।
ਲੋਕ ਸੰਗੀਤ ਪੇਸ਼ਕਾਰੀਆਂ- 6 ਵਜੇ ਤੋਂ 8 ਵਜੇ ਸ਼ਾਮ ਨੂੰ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ,ਪਾਲੀ ਦੇਤਵਾਲੀਆ,ਸੁਖਵਿੰਦਰ ਸੁੱਖੀ ,ਵੀਰ ਸੁਖਵੰਤ ਤੇ ਡਾਃ ਜਾਸਮੀਨ ਬਰਾੜ ਬਠਿੰਡਾ ਲੋਕ ਸੰਗੀਤ ਪੇਸ਼ ਕਰਨਗੇ।