ਪਟਿਆਲਾ : ਜਗਤ ਪੰਜਾਬੀ ਸਭਾ ਕੈਨੇਡਾ ਦੇ ਸਹਿਯੋਗ ਨਾਲ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਰੋਹਤਕ ਵੱਲੋਂ ਵਿਸ਼ਵ ਪੰਜਾਬੀ ਕਾਨਫ਼ਰੰਸ 24 ਤੇ 25 ਫ਼ਰਵਰੀ 2024 ਨੂੰ ਯੂਨਾਈਟਡ ਸਰਵਿਸ ਇੰਸਟੀਚਿਊਟ ਆਫ਼ ਇੰਡੀਆ, ਰਾਓ ਤੁਲਾ ਰਾਮ ਮਾਰਗ, ਵਸੰਤ ਵਿਹਾਰ, ਨਵੀਂ ਦਿੱਲੀ ਵਿਖੇ ਆਈ.ਆਈ.ਐੱਮ. ਰੋਹਤਕ ਦੇ ਡਾਇਰੈਕਟਰ ਪ੍ਰੋ.ਧੀਰਜ ਸ਼ਰਮਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਦੇਖ-ਰੇਖ ਵਿੱਚ ਹੋਣ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਗਤ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਦੋ ਰੋਜ਼ਾ ਵਰਲਡ ਪੰਜਾਬੀ ਕਾਨਫ਼ਰੰਸ ਦਾ ਵਿਸ਼ਾ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਤੇ ਉਪ ਵਿਸ਼ੇ ਪੰਜਾਬੀ ਭਾਸ਼ਾ ਦਾ ਵਰਤਮਾਨ ਤੇ ਭਵਿੱਖ, ਨੈਤਿਕਤਾ, ਕਾਇਦਾ-ਏ- ਨੂਰ, ਪੰਜਾਬੀ ਹੀਰੋ, ਪੰਜਾਬੀਆਂ ਵਿੱਚ ਨਸ਼ੇ ਦਾ ਰੁਝਾਨ ਤੇ ਪਰਵਾਸ ਹਨ। ਉਨ੍ਹਾਂ ਕਾਨਫ਼ਰੰਸ ਨੂੰ ਮੁੱਲਵਾਨ ਤੇ ਉਸਾਰੂ ਬਣਾਉਣ ਹਿੱਤ ਸੂਝਵਾਨ ਵਿਦਵਾਨਾਂ ਤੇ ਖੋਜਾਰਥੀਆਂ ਪਾਸੋਂ ਮਿਆਰੀ ਖੋਜ ਪੱਤਰ 25 ਜਨਵਰੀ 2024 ਤੱਕ jagatpunjabisabha@gmail.com ‘ਤੇ ਈਮੇਲ ਰਾਹੀਂ ਭੇਜਣ ਦੀ ਅਪੀਲ ਕੀਤੀ ਹੈ। ਕਮੇਟੀ ਵੱਲੋਂ ਚੁਣੇ ਮਿਆਰੀ ਖੋਜ ਪੱਤਰਾਂ ਨੂੰ ਕਾਨਫ਼ਰੰਸ ‘ਚ ਪੇਸ਼ਕਾਰੀ ਉਪਰੰਤ ISBN ਨੰਬਰ ਨਾਲ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਵੀ ਕੀਤਾ ਜਾਵੇਗਾ।